ਪ੍ਰਾਚੀਨ ਸ਼੍ਰੀ ਰਾਮ ਮੰਦਿਰ ਵਿਖੇ ਪਵਿੱਤਰ ਸ਼੍ਰੀ ਸੁੰਦਰਕਾਂਡ ਦਾ ਪਾਠ ਹੋਇਆ।
( ਮੁਖ਼ਤਿਆਰ ਸਿੰਘ) ਲੋਹਾ ਨਗਰੀ ਸਥਿਤ ਸਨਾਤਨ ਧਰਮ ਮਹਾਂਵੀਰ ਮੰਦਰ ਚੈਰੀਟੇਬਲ ਟਰੱਸਟ ਵਲੋਂ ਸ਼੍ਰੀ ਰਾਮ ਮੰਦਿਰ ਜੀ.ਟੀ.ਰੋਡ ਵਿਖੇ ਧਾਰਮਿਕ ਸੰਸਥਾ ਸ਼੍ਰੀ ਸੁੰਦਰਕਾਂਡ ਸੇਵਾ ਮੰਡਲ ਵੱਲੋਂ ਸੁਰੇਸ਼ ਸਿੰਗਲਾ ਬਬਲੀ ਦੀ ਪ੍ਰਧਾਨਗੀ ਹੇਠ ਪਵਿੱਤਰ ਸ਼੍ਰੀ ਸੁੰਦਰਕਾਂਡ ਦਾ ਪਾਠ ਕਰਵਾਇਆ ਗਿਆ। ਮੰਦਰ ਦੇ ਪੁਜਾਰੀ ਅਚਾਰੀਆ ਪੰਡਿਤ ਸੱਤਿਆ ਪ੍ਰਕਾਸ਼ ਨੇ ਮੁੱਖ ਸਰਪ੍ਰਸਤ ਸ੍ਰੀਮਤੀ ਮਹਿਕ ਗੁਪਤਾ, ਰੀਟਾ ਮੋਦੀ, ਕਮਲੇਸ਼ ਰਾਣੀ, ਕੋਮਲ ਚੋਪੜਾ ਨੇ ਸ਼੍ਰੀ ਹਨੂੰਮਾਨ ਅਤੇ ਸ਼੍ਰੀ ਰਾਮਾਇਣ ਦੀ ਪੂਜਾ ਕੀਤੀ। ਹਨੂੰਮਾਨ ਚਾਲੀਸਾ ਤੋਂ ਬਾਅਦ ਮੰਡਲ ਦੇ ਸਰਪ੍ਰਸਤ ਅਰੁਣ ਸ਼ਰਮਾ, ਪੰਡਿਤ ਵਰੁਣ ਮਿਸ਼ਰਾ ਅਤੇ ਰਾਜੂ ਪਾਂਡੇ ਨੇ ਪਵਿੱਤਰ ਸ਼੍ਰੀ ਸੁੰਦਰਕਾਂਡ ਦੇ ਪਾਠ ਦੀ ਸ਼ੁਰੂਆਤ ਕੀਤੀ।ਬਜਿਸ ਵਿੱਚ ਵਿਸ਼ੇਸ਼ ਭਜਨ, "ਰਾਮ ਮੇਰੇ ਘਰ ਆਏਂਗੇ," "ਰਾਮ ਨਾ ਮਿਲੇਂਗੇ ਹਨੂੰਮਾਨ ਕੇ ਬਿਨਾਂ," ਅਤੇ "ਸਿੰਧੁਰ ਚੜਾਣੇ ਸੇ ਹਰ ਕਾਮ ਹੋਤਾ ਹੈ" ਨੇ ਸਰੋਤਿਆਂ ਨੂੰ ਖੁਸ਼ੀ ਨਾਲ ਨੱਚਨ ਮਲੀ ਮਜਬੂਰ ਕਰ ਦਿੱਤਾ। ਆਰਤੀ ਅਤੇ ਅਰਦਾਸ ਉਪਰੰਤ ਇਕੱਠੀਆਂ ਹੋਈਆਂ ਸੰਗਤਾਂ ਵਿੱਚ ਫਲ ਅਤੇ ਲੱਡੂ ਵੰਡੇ ਗਏ। ਇਸ ਮੌਕੇ ਮਧੂ ਸਿੰਗਲਾ, ਰੀਟਾ ਮੋਦੀ, ਕਮਲੇਸ਼ ਰਾਣੀ, ਮਹਿਕ ਗੁਪਤਾ, ਪੂਜਾ ਧਵਨ, ਕੋਮਲ ਚੋਪੜਾ, ਅੰਜੂ, ਸਰੋਜ ਚੋਪੜਾ, ਉਮਾ ਪੁਰੀ, ਸਰਿਤਾ ਸਿੰਗਲਾ, ਰਿੰਕੀ ਸੇਤੀਆ, ਮਨੀਸ਼ਾ ਮਿੱਤਲ, ਸਵਰਨ ਲਤਾ, ਮੀਨੂੰ ਗਰਗ, ਸੁਮਨ ਗੋਇਲ, ਸੁਨੀਤਾ ਸੱਗੜ, ਆਰਤੀ ਵਰਿੰਦਰ ਸ਼ਰਮਾ, ਆਰਤੀ ਵਰੁਣ ਰਾਜੂ, ਸਵ. ਪਾਂਡੇ, ਰਜਿੰਦਰ ਕਪਲਿਸ਼, ਅਨਿਲ ਮਦਕਨ, ਡਾ: ਕ੍ਰਿਸ਼ਨ ਭਾਰਦਵਾਜ, ਸਿਮਰਨਜੀਤ ਸਿੰਘ, ਸੰਜੇ ਗਰਗ, ਮਾਲਤੀ ਦੇਵੀ, ਮੋਨਿਕਾ ਭਾਟੀਆ, ਅਨੀਤਾ ਦੇਵੀ, ਮੋਤੀ ਦੇਵੀ, ਗਾਇਤਰੀ ਦੇਵੀ, ਸੁਨੀਤਾ ਦੇਵੀ ਤੋਂ ਇਲਾਵਾ ਆਸ-ਪਾਸ ਦੇ ਇਲਾਕੇ ਦੇ ਭਗਤਾਂ ਨੇ ਸ਼ਮੂਲੀਅਤ ਕੀਤੀ |
Posted By: Daily Suraj Bureau