ਟਰੰਪ ਦੇ ਦੂਜੇ ਕਾਰਜਕਾਲ ਦੌਰਾਨ ਅਮਰੀਕੀ ਅਰਥਵਿਵਸਥਾ ਨੂੰ ਝੱਟਕਾ
- ਕੌਮਾਂਤਰੀ
- 01 May,2025

ਅਮਰੀਕਾ : ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਵਿਚ ਹੀ ਅਮਰੀਕੀ ਅਰਥਵਿਵਸਥਾ ਨੂੰ ਝੱਟਕਾ ਲੱਗਿਆ ਹੈ। ਜਾਣਕਾਰੀ ਅਨੁਸਾਰ ਅਮਰੀਕੀ ਅਰਥਵਿਵਸਥਾ ’ਚ ਤਿੰਨ ਸਾਲਾਂ ਬਾਅਦ ਗਿਰਾਵਟ ਦੇਖਣ ਨੂੰ ਮਿਲੀ ਹੈ। 2025 ਦੀ ਪਹਿਲੀ ਤਿਮਾਹੀ ਵਿਚ, ਜੀਡੀਪੀ ਵਿਚ 0.3% ਦੀ ਗਿਰਾਵਟ ਆਈ।
ਪਿਛਲੇ ਸਾਲ ਦੀ ਆਖ਼ਰੀ ਤਿਮਾਹੀ ਵਿਚ, ਅਮਰੀਕੀ ਅਰਥਵਿਵਸਥਾ 2.4% ਦੀ ਦਰ ਨਾਲ ਵਧੀ ਸੀ। ਨਿਊਯਾਰਕ ਟਾਈਮਜ਼ ਦੀ ਰਿਪੋਰਟ ਅਨੁਸਾਰ, ਜੀਡੀਪੀ ਵਿਚ ਗਿਰਾਵਟ ਦਾ ਸੱਭ ਤੋਂ ਵੱਡਾ ਕਾਰਨ ਦਰਾਮਦਾਂ ਵਿਚ ਭਾਰੀ ਵਾਧਾ ਹੈ।
ਮਾਹਿਰਾਂ ਅਨੁਸਾਰ, ਟੈਰਿਫ਼ ਦੀ ਸੰਭਾਵਨਾ ਦੇ ਮੱਦੇਨਜ਼ਰ ਅਮਰੀਕੀ ਕੰਪਨੀਆਂ ਨੇ ਵੱਡੀ ਮਾਤਰਾ ਵਿਚ ਆਯਾਤ ਕੀਤਾ ਹੈ। ਇਸ ਕਾਰਨ ਜੀਡੀਪੀ ਦਾ ਅੰਕੜਾ ਹੇਠਾਂ ਆ ਗਿਆ ਹੈ। ਅਮਰੀਕੀ ਦਰਾਮਦ ਵਧਣ ਕਾਰਨ ਆਰਥਿਕ ਵਿਕਾਸ ਵਿਚ ਵੀ 5% ਅੰਕ ਦੀ ਗਿਰਾਵਟ ਆਈ। ਦੂਜੇ ਪਾਸੇ, ਖਪਤਕਾਰਾਂ ਦੇ ਖ਼ਰਚ ਵਿਚ ਵੀ ਤੇਜ਼ੀ ਨਾਲ ਗਿਰਾਵਟ ਆਈ ਹੈ।
ਬੋਸਟਨ ਕਾਲਜ ਦੇ ਅਰਥਸ਼ਾਸਤਰੀ ਬ੍ਰਾਇਨ ਬੇਥੂਨ ਦੇ ਅਨੁਸਾਰ, ਟਰੰਪ ਦੀਆਂ ਨੀਤੀਆਂ ਅਮਰੀਕੀ ਅਰਥਵਿਵਸਥਾ ਦੀ ਵਿਗੜਦੀ ਹਾਲਤ ਦਾ ਇਕ ਵੱਡਾ ਕਾਰਨ ਹਨ। ਖਪਤਕਾਰਾਂ ਦਾ ਖ਼ਰਚਾ ਅਮਰੀਕਾ ਦੇ ਜੀਡੀਪੀ ਦਾ 70% ਬਣਦਾ ਹੈ, ਜੇ ਲੋਕ ਡਰ ਦੇ ਮਾਰੇ ਖ਼ਰੀਦਦਾਰੀ ਕਰਨਾ ਬੰਦ ਕਰ ਦਿੰਦੇ ਹਨ ਤਾਂ ਸਥਿਤੀ ਗੰਭੀਰ ਹੋ ਸਕਦੀ ਹੈ।
ਅਰਥਸ਼ਾਸਤਰੀ ਜੋਸਫ਼ ਬਰੂਸੁਏਲਾ ਦੇ ਅਨੁਸਾਰ, ਅਗਲੇ 12 ਮਹੀਨਿਆਂ ਵਿਚ ਅਮਰੀਕਾ ਵਿਚ ਮੰਦੀ ਦੀ ਸੰਭਾਵਨਾ 55% ਹੈ।
ਜਾਣਕਾਰੀ ਅਨੁਸਾਰ ਟਰੰਪ ਨੇ ਅਪਣੇ ਦੂਜੇ ਕਾਰਜਕਾਲ ਵਿਚ ਇੱਕ ਵਾਰ ਫਿਰ ਚੀਨ ਨਾਲ ਟੈਰਿਫ਼ ਯੁੱਧ ਸ਼ੁਰੂ ਕਰ ਦਿਤਾ ਹੈ। ਟਰੰਪ ਹੁਣ ਤਕ ਚੀਨੀ ਸਾਮਾਨਾਂ 'ਤੇ ਟੈਰਿਫ਼ 125% ਵਧਾ ਚੁੱਕੇ ਹਨ। ਦੂਜੇ ਪਾਸੇ, ਇਸ ਨੇ 75 ਤੋਂ ਵੱਧ ਦੇਸ਼ਾਂ ਨੂੰ ਪਰਸਪਰ ਟੈਰਿਫ਼ ਵਿਚ 90 ਦਿਨਾਂ ਦੀ ਛੋਟ ਦਿਤੀ ਹੈ।
ਚੀਨ 'ਤੇ 125% ਟੈਰਿਫ਼ ਲਗਾਉਣ ਦਾ ਸਿੱਧਾ ਮਤਲਬ ਹੈ ਕਿ ਚੀਨ ਵਿੱਚ ਬਣਿਆ $100 ਦਾ ਉਤਪਾਦ ਹੁਣ ਅਮਰੀਕਾ ਪਹੁੰਚਣ 'ਤੇ $225 ਦਾ ਹੋਵੇਗਾ। ਅਮਰੀਕਾ ਵਿਚ ਚੀਨੀ ਸਾਮਾਨ ਮਹਿੰਗਾ ਹੋਣ ਕਾਰਨ, ਇਸ ਦੀ ਵਿਕਰੀ ਘੱਟ ਜਾਵੇਗੀ।
ਟਰੰਪ ਟੈਰਿਫ਼ ਰੋਕ ਕੇ ਇਨ੍ਹਾਂ ਦੇਸ਼ਾਂ ਨੂੰ ਨਵੇਂ ਵਪਾਰ ਸਮਝੌਤਿਆਂ 'ਤੇ ਗੱਲਬਾਤ ਲਈ ਸਮਾਂ ਦੇ ਸਕਦੇ ਹਨ।
#TrumpEconomy #USEconomy #EconomicDownturn #TrumpSecondTerm #GlobalImpact #USPolitics #EconomicChallenges #TradeWar #USFinancialCrisis #USEconomyStruggles
Posted By:

Leave a Reply