Daily Suraj

ਪੰਜਾਬੀ

ਬਾਬਾ ਸਿੱਦੀਕ ਕਤਲ ਮਾਮਲਾ: ਦੋਸ਼ੀ ਅਮਿਤ 4 ਨਵੰਬਰ ਤੱਕ ਰਹੇਗਾ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ ’ਚ

24 Oct, 2024 05:30 AM

ਮਹਾਰਾਸ਼ਟਰ, 24 ਅਕਤੂਬਰ-
ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਾਬਾ ਸਿੱਦੀਕ ਕਤਲ ਕੇਸ ਵਿਚ ਅਦਾਲਤ ਨੇ ਦੋਸ਼ੀ ਅਮਿਤ ਹਿਮਸਿੰਗ ਕੁਮਾਰ ਨੂੰ 4 ਨਵੰਬਰ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ ’ਚ ਭੇਜ ਦਿੱਤਾ ਹੈ। ਪੁੱਛਗਿੱਛ ਦੌਰਾਨ ਅਮਿਤ ਨੇ ਦੱਸਿਆ ਕਿ ਉਸ ਨੂੰ ਕਤਲ ਦੀ ਸਾਜ਼ਿਸ਼ ਬਾਰੇ ਪੂਰੀ ਜਾਣਕਾਰੀ ਸੀ। ਚੌਥੇ ਦੋਸ਼ੀ ਜ਼ੀਸ਼ਾਨ ਅਖਤਰ ਨੇ ਅਮਿਤ ਨੂੰ ਕਿਹਾ ਸੀ ਕਿ ਕੋਈ ਉਸਦੇ (ਅਮਿਤ) ਖਾਤੇ ਵਿਚ ਪੈਸੇ ਭੇਜੇਗਾ ਅਤੇ ਉਸ ਨੂੰ ਉਹ ਪੈਸੇ ਕਢਵਾ ਕੇ ਜੀਸ਼ਾਨ ਅਖਤਰ ਨੂੰ ਦੇਣੇ ਹਨ।

Posted By: Daily Suraj Bureau

Latest News