Daily Suraj

ਪੰਜਾਬੀ

ਬਰੈਂਪਟਨ ਵਿੱਚ 35-ਮੰਜਿ਼ਲਾ ਰੈਂਟਲ ਟਾਵਰ ਦਾ ਨਿਰਮਾਣ ਸ਼ੁਰੂ, 2029 ਤੱਕ ਪੂਰਾ ਹੋਵੇਗਾ ਪ੍ਰੋਜੈਕਟ

15 Nov, 2025 08:52 PM

 ਬਰੈਂਪਟਨ ਦੇ ਡਾਊਨਟਾਊਨ ਵਿੱਚ ਇੱਕ 35-ਮੰਜਿ਼ਲਾ ਰੈਂਟਲ ਟਾਵਰ ਦਾ ਨਿਰਮਾਣ ਅਧਿਕਾਰਕ ਤੌਰ ‘ਤੇ ਸ਼ੁਰੂ ਹੋ ਗਿਆ ਹੈ।  ਇਸ ਪ੍ਰੋਜੈਕਟ ਵਿੱਚ 400 ਰਿਹਾਇਸ਼ੀ ਰੈਂਟਲ ਯੂਨਿਟ ਬਣਾਏ ਜਾਣਗੇ। ਇਮਾਰਤ ਚਰਚ ਅਤੇ ਮੈਨ ਸਟ੍ਰੀਟਸ ਦੇ ਚੌਰਾਹੇ `ਤੇ, ਬਰੈਂਪਟਨ ਇਨੋਵੇਸ਼ਨ ਡਿਸਟ੍ਰਿਕਟ GO ਸਟੇਸ਼ਨ ਦੇ ਬਿਲਕੁਲ ਸਾਹਮਣੇ ਹੋਵੇਗੀ।

ਇਹ ਪ੍ਰੋਜੈਕਟ LiUNA Pension Fund of Central and Eastern Canada, Fengate Asset Management  ਅਤੇ  The Hi-Rise Group  ਦੇ ਸਾਂਝੇ ਉਪਰਾਲੇ ਨਾਲ ਤਿਆਰ ਹੋ ਰਿਹਾ ਹੈ। 12 ਨਵੰਬਰ ਨੂੰ ਸਾਈਟ ‘ਤੇ ਨੀਂਹ ਪੱਥਰ ਸਮਾਰੋਹ ਕਰਵਾਇਆ ਗਿਆ। ਪ੍ਰੋਜੈਕਟ ਦੇ 2029 ਤੱਕ ਪੂਰਾ ਹੋਣ ਦੀ ਉਮੀਦ ਹੈ।

Fengate ਦੀ ਮੈਨੇਜਿੰਗ ਡਾਇਰੈਕਟਰ ਐਲਿਸਨ ਕਿਮੇਲ ਨੇ ਦੱਸਿਆ ਕਿ ਤੋੜਫੋੜ ਅਤੇ ਮੈਦਾਨੀ ਕੰਮ ਮੁਕੰਮਲ ਹੋਣ ਨਾਲ ਨਿਰਮਾਣ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਮੁਤਾਬਕ, ਇਹ ਪ੍ਰੋਜੈਕਟ ਬਰੈਂਪਟਨ ਦਾ ਨਵਾਂ ਟਰਾਂਜਿ਼ਟ-ਜੁੜਿਆ ਰੈਂਟਲ ਕਮਿਊਨਿਟੀ ਹੱਬ ਬਣੇਗਾ। ਟਾਵਰ ਵਿੱਚ ਸਟੂਡੀਓ, ਇੱਕ, ਦੋ ਅਤੇ ਤਿੰਨ-ਬੈੱਡਰੂਮ ਯੂਨਿਟ ਹੋਣਗੇ, ਜੋ ਨਵੇਂ ਪ੍ਰਵਾਸੀਆਂ, ਵਿਦਿਆਰਥੀਆਂ, ਯੁਵਾ ਪ੍ਰੋਫੈਸ਼ਨਲਾਂ ਅਤੇ ਪਰਿਵਾਰਾਂ ਦੀ ਲੋੜ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤੇ ਗਏ ਹਨ।

 ਇਮਾਰਤ ਵਿੱਚ ਪ੍ਰੀਮੀਅਮ ਸਹੂਲਤਾਂ ਵੀ ਸ਼ਾਮਿਲ ਕੀਤੀਆਂ ਜਾਣਗੀਆਂ, ਜਿਵੇਂ ਕੋ-ਵਰਕਿੰਗ ਸਪੇਸ, ਫਿਟਨੈੱਸ ਸੈਂਟਰ, ਵੈੱਲਨੈੱਸ ਜ਼ੋਨ, ਲਾਊਂਜ ਤੇ ਪਾਲਤੂ ਜਾਨਵਰਾਂ ਲਈ ਸੁਵਿਧਾਵਾਂ।
ਬਰੈਂਪਟਨ ਦੇ ਮੇਅਰ ਪੈਟ੍ਰਿਕ ਬ੍ਰਾਊਨ ਨੇ ਪ੍ਰੋਜੈਕਟ ਨੂੰ ਸ਼ਹਿਰ ਦੀ ਰਹਾਇਸ਼ੀ ਲੋੜਾਂ ਪੂਰੀਆਂ ਕਰਨ ਵੱਲ ਮਹੱਤਵਪੂਰਨ ਕਦਮ ਕਿਹਾ। ਇਲਾਕੇ ਦੀ ਕੌਂਸਲਰ ਰੋਵੇਨਾ ਸੈਂਟੋਸ ਨੇ ਇਸਨੂੰ ਡਾਊਨਟਾਊਨ ਦੇ ਭਵਿੱਖ ਲਈ ਉਤਸ਼ਾਹਜਨਕ ਵਿਕਾਸ ਦੱਸਿਆ।  


Posted By: Daily Suraj Bureau

Latest News