Daily Suraj

ਪੰਜਾਬੀ

ਚੇਤੇਸ਼ਵਰ ਪੁਜਾਰਾ: ਦੁੱਖਾਂ ਦੇ ਪਹਾੜ ਹੇਠਾਂ ਸਾਬਕਾ ਕ੍ਰਿਕਟਰ

27 Nov, 2025 12:26 AM

ਟੀਮ ਇੰਡੀਆ ਦੇ ਸਾਬਕਾ ਕ੍ਰਿਕਟਰ ਚੇਤੇਸ਼ਵਰ ਪੁਜਾਰਾ (Team India) ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਉਨ੍ਹਾਂ ਦੇ ਸਾਲੇ, ਜੀਤ ਪਾਬਾਰੀ ਨੇ ਖੁਦਕੁਸ਼ੀ ਕਰ ਲਈ ਹੈ। ਕ੍ਰਿਕਟਰ ਚੇਤੇਸ਼ਵਰ ਪੁਜਾਰਾ ਦੇ ਸਾਲੇ ਜੀਤ ਪਾਬਾਰੀ (28) ਨੇ ਘਰ ਵਿੱਚ ਫਾਹਾ ਲੈ ਕੇ ਖੁਦਕੁਸ਼ੀ ਕੀਤੀ । ਬੁੱਧਵਾਰ ਜਦੋਂ ਜੀਤ ਦੇ ਕਮਰੇ ਦਾ ਦਰਵਾਜ਼ਾ ਕਾਫ਼ੀ ਦੇਰ ਤੱਕ ਨਾ ਖੁੱਲ੍ਹਾ ਤਾਂ ਪਰਿਵਾਰਕ ਮੈਂਬਰਾਂ ਨੇ ਦਰਵਾਜ਼ਾ ਖੋਲ੍ਹਿਆ। ਜੀਤ ਕਮਰੇ ਵਿੱਚ ਫੰਦੇ ਨਾਲ ਲਟਕਿਆ ਹੋਇਆ ਮਿਲਿਆ। ਜਿਸ ਤੋਂ ਤੁਰੰਤ ਬਾਅਦ ਜੀਤ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮਾਲਵੀਆ ਨਗਰ ਪੁਲਿਸ ਸਟੇਸ਼ਨ ਦੀ ਪੁਲਿਸ ਹਸਪਤਾਲ ਅਤੇ ਘਰ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜੀਤ ਦੇ ਕਮਰੇ ਵਿੱਚੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਜੀਤ ਕੁਝ ਸਮੇਂ ਤੋਂ ਡਿਪਰੈਸ਼ਨ ਤੋਂ ਪੀੜਤ ਸੀ। ਦਰਅਸਲ, ਜੀਤ ਦੀ ਸਾਬਕਾ ਮੰਗੇਤਰ ਨੇ 26 ਨਵੰਬਰ, 2024 ਨੂੰ ਉਸ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਠੀਕ ਇੱਕ ਸਾਲ ਬਾਅਦ, 26 ਨਵੰਬਰ, 2025 ਨੂੰ, ਜੀਤ ਨੇ ਇਹ ਕਦਮ ਚੁੱਕ ਲਿਆ।

Posted By: Daily Suraj Bureau

Latest News