Daily Suraj

ਪੰਜਾਬੀ

ਐੱਨਐੱਸਐੱਸ ਕੈਂਪ ਦੀ ਸਮਾਪਤੀ ਮੌਕੇ ਵਲੰਟੀਅਰਾਂ ਨੇ ਪੇਸ਼ ਕੀਤਾ ਰੰਗਾਰੰਗ ਪ੍ਰੋਗਰਾਮ

27 Dec, 2024 05:30 AM

ਜਲੰਧਰ : ਹੰਸ ਰਾਜ ਮਹਿਲਾ ਮਹਾਵਿਦਿਆਲਾ ਐੱਨਐੱਸਐੱਸ ਵਿਭਾਗ ਵੱਲੋਂ ਲਗਾਏ ਗਏ ਸੱਤ ਦਿਨਾਂ ਕੈਂਪ ਦਾ ਪਿੰਡ ਗਿੱਲਾਂ ਦੇ ਸਰਕਾਰੀ ਸਕੂਲ ’ਚ ਸਮਾਪਤੀ ਸਮਾਗਮ ਕੀਤਾ ਗਿਆ। ਡਾਇਰੀ ਬਣਾਉਣ ਤੇ ਬੈਸਟ ਆਊਟ ਆਫ ਵੇਸਟ ਪ੍ਰਤੀਯੋਗਤਾ ਕਰਵਾਈ ਗਈ। ਪਿੰਡ ਦੀ ਸਰਪੰਚ ਅਮਨਦੀਪ ਕੌਰ ਨੇ ਆਪਣੇ ਅਨੁਭਵ ਸਾਰਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਨੌਜਵਾਨ ਪੀੜ੍ਹੀ ਨੂੰ ਰਾਸ਼ਟਰੀ ਵਿਕਾਸ ’ਚ ਉਤਸ਼ਾਹਪੂਰਵਕ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਮਹਿਲਾ ਸਸ਼ਕਤੀਕਰਨ ਜਿਹੇ ਮੁੱਦਿਆਂ ਤੇ ਜੋਰ ਦਿੱਤਾ। ਪ੍ਰੋਗਰਾਮ ਆਫਿਸਰ ਡਾ. ਵੀਨਾ ਅਰੋੜਾ ਨੇ ਸੱਤ ਦਿਨਾ ਕੈਂਪ ਦੌਰਾਨ ਵਲੰਟੀਅਰਾਂ ਵੱਲੋਂ ਕੀਤੇ ਗਏ ਕਾਰਜਾਂ ਦੀ ਰਿਪੋਰਟ ਪੜ੍ਹੀ। ਵਲੰਟੀਅਰਾਂ ਨੇ ਪੀਪੀਟੀ ਰਾਹੀਂ ਕੈਂਪ ਦੇ ਆਪਣੇ ਅਨੁਭਵ ਵੀ ਦੱਸੇ। ਵਲੰਟੀਅਰਾਂ ਨੂੰ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਲਈ ਮੁੱਖ ਮਹਿਮਾਨ ਵੱਲੋਂ ਪ੍ਰਮਾਣ ਪੱਤਰ ਤੇ ਇਨਾਮ ਵੀ ਵੰਡੇ ਗਏ। ਪ੍ਰਿੰਸੀਪਲ ਡਾ. ਅਜੇ ਸਰੀਨ ਨੇ ਐਨਐਸਐਸ ਵਲੰਟੀਅਰਾਂ ਨੂੰ ਸਮਾਜ ਸੇਵਾ ਦੀ ਭਾਵਨਾ ਨੂੰ ਜੀਵਨ ਦਾ ਮਹੱਤਵਪੂਰਣ ਹਿੱਸਾ ਬਣਾਉਣ ਲਈ ਪ੍ਰੇਰਿਤ ਕੀਤਾ। ਡਾ. ਅੰਜਨਾ ਭਾਟੀਆ ਨੇ ਵਿਦਿਆਰਥਣਾਂ ਨੂੰ ਐਨਐਸਐਸ ਪ੍ਰੋਗਰਾਮਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਆਫਿਸਰ ਹਰਮਨੂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਵਲੰਟੀਅਰਾਂ ਵੱਲੋਂ ਸਵੱਛਤਾ ਵਿਸ਼ੇ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ ਅਤੇ ਸਰਕਾਰੀ ਸਕੂਲ ਦੇ ਬੱਚਿਆਂ ਨੇ ਗਿੱਧਾ, ਭੰਗੜਾ, ਗੀਤ ਪੇਸ਼ ਕੀਤੇ। ਡਾ. ਜੋਤੀ ਗੋਗੀਆ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਨੀਰਜ ਅਗਰਵਾਲ, ਡਾ. ਬਲਜਿੰਦਰ ਸਿੰਘ, ਜਸਬੀਰ ਕੌਰ, ਸਾਬਕਾ ਸਰਪੰਚ ਰਘੁਬੀਰ ਸਿੰਘ ਗਿੱਲ, ਪੰਚ ਸੁਰਜੀਤ ਸਿੰਘ, ਪੰਚ ਬਹਾਦੁਰ ਸਿੰਘ, ਪੰਚ ਮਨਪ੍ਰੀਤ ਸਿੰਘ, ਪੰਚ ਰੂਬੀ ਮੌਜੂਦ ਸਨ।

Posted By: Daily Suraj Bureau

Latest News