Daily Suraj

ਪੰਜਾਬੀ

ਪੀਆਰਟੀਸੀ ਪੈਨਸ਼ਨਰਜ਼ ਨੇ ਸਰਕਾਰ ਖ਼ਿਲਾਫ਼ ਕੀਤਾ ਮੁਜ਼ਾਹਰਾ

11 Jan, 2025 05:30 AM

ਪਟਿਆਲਾ : ਪੀਆਰਟੀਸੀ ਪਟਿਆਲਾ ਡਿੱਪੂ ਦੇ ਪੈਨਸ਼ਨਰਜ਼ ਦੀ ਮੀਟਿੰਗ ਸ਼ਿਵ ਕੁਮਾਰ ਜਨਰਲ ਸੈਕਟਰੀ ਦੀ ਪ੍ਰਧਾਨਗੀ ਹੇਠ ਪੁਰਾਣੇ ਬੱਸ ਸਟੈਂਡ ਵਿਖੇ ਜਥੇਬੰਦੀ ਦੇ ਦਫ਼ਤਰ ਵਿਖੇ ਹੋਈ। ਜਿਸ ਵਿੱਚ ਵੱਡੀ ਗਿਣਤੀ ਪੈਨਸ਼ਨਰਜ਼ ਨੇ ਹਿੱਸਾ ਲਿਆ। ਪੈਨਸ਼ਨਰਜ਼ ’ਚ ਇਸ ਗੱਲ ਲਈ ਬੇਹੱਦ ਰੋਹ ਮਹਿਸੂਸ ਕੀਤਾ ਗਿਆ ਕਿਉਂਕਿ ਦਸੰਬਰ ਮਹੀਨੇ ਦੀ ਪੈਨਸ਼ਨ ਹਾਲੇ ਤਕ ਨਹੀਂ ਦਿੱਤੀ ਗਈ। ਇਸ ਮੌਕੇ ਸਮੂਹ ਬੁਲਾਰਿਆਂ ਨੇ ਸਰਕਾਰ ਅਤੇ ਮੈਨੇਜਮੈਂਟ ਦੀ ਇਸ ਗੱਲ ਲਈ ਨਿਖੇਧੀ ਕੀਤੀ ਕਿ ਨਵਾਂ ਸਾਲ ਅਤੇ ਤਿਉਹਾਰਾਂ ਦੇ ਬਾਵਜੂਦ ਪੈਨਸ਼ਨ ਨਹੀਂ ਪਾਈ ਗਈ। ਜਦੋਂਕਿ ਸਰਕਾਰ ਤੋਂ ਪੀਆਰਟੀਸੀ ਦੇ ਬਕਾਏ ਤਕਰੀਬਨ ਪੰਜ ਸੋ ਕਰੋੜ ਰੁਪਏ ਸਰਕਾਰ ਤੋਂ ਲੈਣੇ ਬਣਦੇ ਹਨ। ਇਨ੍ਹਾਂ ਸਾਰੇ ਤੱਥਾਂ ਦੇ ਬਾਵਜੂਦ ਪੈਨਸ਼ਨ ਨਾ ਪਾਉਣਾ ਸਰਕਾਰ ਅਤੇ ਮੈਨੇਜਮੈਂਟ ਦੀ ਨਲਾਇਕੀ ਦਾ ਹੀ ਸਿੱਟਾ ਹੈ। ਜਿਸ ਕਾਰਨ ਸਾਰੇ ਬੁਲਾਰਿਆਂ ਨੇ ਸਰਕਾਰ ਅਤੇ ਮੈਨੇਜਮੈਂਟ ਦੀ ਨਿਖੇਧੀ ਕੀਤੀ ਅਤੇ ਗੇਟ ’ਤੇ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ। ਇਸ ਮੌਕੇ ਜੋਗਿੰਦਰ ਸਿੰਘ ਪ੍ਰਧਾਨ, ਜਗਤਾਰ ਸਿੰਘ ਚੇਅਰਮੈਨ, ਸ਼ਿਵ ਕੁਮਾਰ ਜਨਰਲ ਸਕੱਤਰ, ਮਹਿੰਦਰਪਾਲ, ਜਰਨੈਲ ਸਿੰਘ, ਬਖਸ਼ੀਸ਼ ਸਿੰਘ, ਬਲਵੰਤ ਸਿੰਘ, ਸੋਹਣ ਸਿੰਘ, ਵੀਰ ਸਿੰਘ, ਸੁਖਦੇਵ ਸਿੰਘ ਭੂਪਾ, ਸੂਰਜ ਭਾਨ, ਰਾਮ ਦਿੱਤਾ, ਕਿਰਪਾਲ ਸਿੰਘ, ਰਮੇਸ਼ਵਰ ਦਾਸ, ਪਵਨ ਕੁਮਾਰ ਅਤੇ ਜ਼ੋਗਿੰਦਰ ਸਿੰਘ ਆਦਿ ਹਾਜਰ ਸਨ। ਅਖੀਰ ਵਿੱਚ ਜਥੇਬੰਦੀ ਨੇ ਐਲਾਨ ਕੀਤਾ ਕਿ ਜੇਕਰ 15 ਜਨਵਰੀ ਤੋਂ ਪਹਿਲਾਂ ਪੈਨਸ਼ਨ ਨਾ ਪਾਈ ਗਈ ਤਾਂ 15 ਜਨਵਰੀ ਨੂੰ ਵੱਡਾ ਸੰਘਰਸ਼ ਕਰਕੇ ਚੌਂਕ ਜਾਮ ਕੀਤਾ ਜਾਵੇਗਾ।

Posted By: Daily Suraj Bureau

Latest News