ਅਮਰੀਕਾ ਨੇ ਪਾਕਿਸਤਾਨ ਦੇ F-16 ਫਲੀਟ ਲਈ ਅਡਵਾਂਸਡ ਸਹਾਇਤਾ ਦਾ ਐਲਾਨ ਕੀਤਾ
ਸੰਯੁਕਤ ਰਾਜ ਅਮਰੀਕਾ ਨੇ ਪਾਕਿਸਤਾਨ ਨੂੰ F-16 ਲੜਾਕੂ ਜਹਾਜ਼ਾਂ ਲਈ 686 ਮਿਲੀਅਨ ਅਮਰੀਕੀ ਡਾਲਰ ਦੀ ਅਡਵਾਂਸਡ ਤਕਨਾਲੋਜੀ ਅਤੇ ਸਹਾਇਤਾ ਦੀ ਵਿਕਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡਾਨ ਦੀ ਰਿਪੋਰਟ ਮੁਤਾਬਕ ਯੂ ਐੱਸ ਡਿਫੈਂਸ ਸਕਿਓਰਿਟੀ ਕੋਆਪ੍ਰੇਸ਼ਨ ਏਜੰਸੀ (DSCA) ਨੇ ਸੋਮਵਾਰ ਨੂੰ ਕਾਂਗਰਸ ਨੂੰ ਭੇਜੇ ਇੱਕ ਪੱਤਰ ਵਿੱਚ ਇਹ ਮਨਜ਼ੂਰੀ ਦਿੱਤੀ।
ਇਸ ਪੈਕੇਜ ਵਿੱਚ ਲਿੰਕ–16 ਸਿਸਟਮ, ਕ੍ਰਿਪਟੋਗ੍ਰਾਫਿਕ ਉਪਕਰਣ, ਐਵੀਓਨਿਕਸ ਅੱਪਡੇਟ, ਸਿਖਲਾਈ, ਅਤੇ ਵਿਆਪਕ ਲੌਜਿਸਟੀਕਲ ਸਹਾਇਤਾ ਸ਼ਾਮਲ ਹਨ।
Posted By: Daily Suraj Bureau