Daily Suraj

ਪੰਜਾਬੀ

ਮਜੀਠੀਆ ਦੀ ਚੁੱਪੀ ’ਚ ਕੋਈ ਰਾਜ: ਅਮਨ ਅਰੋੜਾ ਦਾ ਵੱਡਾ ਬਿਆਨ

18 Jun, 2025 10:00 PM

ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਮੰਤਰੀ ਡਾ. ਰਵਜੋਤ ਦੇ ਮਾਮਲੇ ’ਤੇ ‘ਆਪ’ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਨੇ ਪਲਟਵਾਰ ਕੀਤਾ ਹੈ। ਉਨ੍ਹਾਂ ਬਿਕਰਮ ਸਿੰਘ ਮਜੀਠੀਆ ਨੂੰ ਸਵਾਲ ਪੁੱਛਦੇ ਹੋਏ ਕਿਹਾ ਕਿ ਤੁਹਾਡੇ ਲੰਗਾਹ ਬਾਰੇ ਕੀ ਵਿਚਾਰ ਹਨ? ਉਨ੍ਹਾਂ ਅੱਗੇ ਕਿਹਾ ਕਿ ਅਜਿਹਾ ਸਭ ਕੁਝ ਚੋਣਾਂ ਦੇ ਸਮੇਂ ਹੀ ਬਾਹਰ ਕਿਉਂ ਆਉਂਦਾ ਹੈ। ਉਨ੍ਹਾਂ ਅੱਗੇ ਕਿਹਾ ਇੰਨੀ ਜ਼ਿਆਦਾ ਹਲਕੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਤੇ ਇਹ ਲੋਕ ਹੁਣ ਬੈਡਰੂਮਾਂ ਤੱਕ ਵੀ ਪਹੁੰਚ ਗਏ ਹਨ।

ਉਨ੍ਹਾਂ ਨੇ ਕਿਹਾ ਹੈ ਕਿ ਬਿਕਰਮ ਮਜੀਠੀਆ ਕੋਈ ਸਮਾਜ ਦੇ ਠੇਕੇਦਾਰ ਹਨ ਜੋ ਹਮੇਸ਼ਾ ਹੀ ਚੋਣਾਂ ਤੋਂ ਪਹਿਲਾਂ ਚਾਰ ਵੋਟਾਂ ਲਈ ਅਜਿਹੀ ਘਟੀਆ ਕਿਸਮ ਦੀ ਰਾਜਨੀਤੀ ਕਰਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੰਤਰੀ ਡਾ.ਰਵਜੋਤ ਸਿੰਘ ਨੇ ਪ੍ਰੈਸ ਵਾਰਤਾ ਕਰਕੇ ਕਿਹਾ ਹੈ ਕਿ ਇਹ ਫੋਟੋਆ ਏਆਈ ਨਾਲ ਬਣਾਈਆ ਹਨ।

#SuchaSinghLangah #BikramMajithia #AmanArora #PunjabPolitics #AkaliDal #PoliticalStatement #PunjabNews #DualStandards #ControversialRemarks

Latest News