Daily Suraj

ਪੰਜਾਬੀ

ਤੇਜ਼ ਰਫ਼ਤਾਰ ਬਣੀ ਕਹਿਰ: ਭਿਆਨਕ ਹਾਦਸੇ ਨੇ ਲੈ ਲਈਆਂ 4 ਜਾਨਾਂ

07 Feb, 2026 09:46 AM

ਭਾਰਤ ਦੇ ਉਦਯੋਗ ਮੰਤਰੀ ਵੱਲੋਂ ਅਮਰੀਕਾ ਨੂੰ ਡੇਅਰੀ ਉਤਪਾਦ, ਖੰਡ ਤੇ ਬਾਜਰੇ ’ਚ ਲੱਗਦੀ ਡਿਊਟੀ ’ਤੇ ਰਿਆਇਤ ਨਾ ਦੇਣ ਦਾ ਦਾਅਵਾ ਕੇਂਦਰੀ ਮੰਤਰੀ ਪਿਯੂਸ਼ ਗੋਇਲ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਸਮਝੌਤੇ ਨਾਲ ਕਿਸਾਨਾਂ, ਛੋਟੀ ਸਨਅਤ, ਦਸਤਕਾਰੀ ਆਦਿ ਦਾ ਕੰਮ ਕਰਨ ਵਾਲਿਆਂ ਦੇ ਹਿੱਤਾਂ ਨੂੰ ਕਿਸੇ ਵੀ ਤਰ੍ਹਾਂ ਨੁਕਸਾਨ ਨਹੀਂ ਹੋਵੇਗਾ। ਭਾਰਤ ਨੇ ਅਮਰੀਕਾ ਨੂੰ ਕਿਸੇ ਵੀ ਡੇਅਰੀ ਉਤਪਾਦ, ਖੰਡ, ਬਾਜਰੇ ’ਤੇ ਡਿਊਟੀ ਵਿਚ ਕੋਈ ਰਿਆਇਤ ਨਹੀਂ ਦਿੱਤੀ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਇਸ ਸਮਝੌਤੇ ਨਾਲ ਵਾਸ਼ਿੰਗਟਨ ਭਾਰਤੀ ਵਸਤਾਂ ’ਤੇ ਲੱਗਣ ਵਾਲਾ ਦਰਾਮਦ ਟੈਕਸ ਘਟਾ ਦੇਵੇਗਾ। ਇਸ ਕਾਰਨ ਅਮਰੀਕਾ ਵੱਲੋਂ ਲਗਾਇਆ ਗਿਆ ਟੈਰਿਫ ਘੱਟ ਕੇ 18 ਫੀਸਦੀ ਰਹਿ ਗਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਅਮਰੀਕਾ ਨਾਲ ਅੰਤਰਿਮ ਵਪਾਰ ਸਮਝੌਤਾ ਕਿਸਾਨਾਂ ਅਤੇ ਉੱਦਮੀਆਂ ਲਈ ਨਵੇਂ ਮੌਕੇ ਖੋਲ੍ਹਦਿਆਂ 'ਮੇਕ ਇਨ ਇੰਡੀਆ' ਨੂੰ ਮਜ਼ਬੂਤ ਕਰੇਗਾ ਅਤੇ ਔਰਤਾਂ ਤੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਭਾਰਤ ਅਤੇ ਅਮਰੀਕਾ ਵਿਚਾਲੇ ਮਜ਼ਬੂਤ ਸਬੰਧਾਂ ਲਈ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦਾ ਧੰਨਵਾਦ ਕੀਤਾ।

Posted By: Daily Suraj Bureau

Latest News