Daily Suraj

ਪੰਜਾਬੀ

ਖੇਤਾਂ 'ਚ ਪਲਟੀ ਸਕੂਲ ਬੱਸ, ਅੱਧਾ ਦਰਜਨ ਬੱਚੇ ਜ਼ਖ਼ਮੀ

18 Feb, 2020 05:30 AM

ਜੰਡਿਆਲਾ ਮੰਜਕੀ, 18 ਫਰਵਰੀ - ਨਜ਼ਦੀਕੀ ਪਿੰਡ ਚਾਨੀਆਂ 'ਚ ਅੱਜ ਸਵੇਰੇ ਖੇਤਾਂ 'ਚ ਇੱਕ ਨਿੱਜੀ ਸਕੂਲ ਦੀ ਬੱਸ ਪਲਟਣ ਕਾਰਨ ਅੱਧਾ ਦਰਜਨ ਬੱਚਿਆਂ ਦੇ ਜ਼ਖਮੀ ਹੋਣ ਦੀ ਖ਼ਬਰ ਪ੍ਰਾਪਤ ਹੋਈ ਹੈ। ਘਟਨਾ ਤੋਂ ਬਾਅਦ ਮੌਕੇ 'ਤੇ ਮੌਜੂਦ ਲੋਕਾਂ ਨੇ ਬੱਚਿਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਜਾਣਕਾਰੀ ਮੁਤਾਬਕ ਸਮਰਾਏ ਪਿੰਡ ਦੇ ਇੱਕ ਨਿੱਜੀ ਸਕੂਲ ਨਾਲ ਸੰਬੰਧਿਤ ਇਹ ਬੱਸ ਬਜੂਹਾ ਤੋਂ ਚਾਨੀਆਂ ਬੱਚੇ ਲੈਣ ਜਾ ਰਹੀ ਸੀ। ਸਕੂਲ ਪ੍ਰਬੰਧਕਾਂ ਮੁਤਾਬਕ ਬੱਸ ਦੀ ਅਗਲੀ ਕਮਾਨੀ ਖੁੱਲ੍ਹਣ ਕਾਰਨ ਇਹ ਹਾਦਸਾ ਵਾਪਰਿਆ। ਉਨ੍ਹਾਂ ਮੁਤਾਬਕ ਬੱਸ 'ਚ ਸਵਾਰ ਬੱਚੇ ਸਹੀ ਸਲਾਮਤ ਸਕੂਲ ਪੁੱਜ ਗਏ ਹਨ। ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਚੌਕੀ ਸ਼ੰਕਰ ਦੇ ਮੁਲਾਜ਼ਮਾਂ ਨੇ ਬੱਸ ਨੂੰ ਆਪਣੇ ਕਬਜ਼ੇ 'ਚ ਲਿਆ ਗਿਆ ਹੈ। ਹਾਦਸੇ ਤੋਂ ਬਾਅਦ ਬੱਸ ਚਾਲਕ ਤਰਸੇਮ ਸਿੰਘ ਮੌਕੇ ਤੋਂ ਫ਼ਰਾਰ ਹੋ ਗਿਆ।

Posted By: Daily Suraj Bureau

Latest News