ਟੀ-20 ਸੀਰੀਜ਼ ਦਾ ਆਗਾਜ਼ ਅੱਜ, ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਜਿੱਤ ਦੀ ਭਾਲ ਵਿੱਚ ਭਾਰਤ
ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਤਿੰਨ ਮੈਚਾਂ ਦੀ ਟੀ-20 ਲੜੀ ਦਾ ਪਹਿਲਾ ਮੁਕਾਬਲਾ ਅੱਜ ਹਰਾਰੇ ਵਿੱਚ ਖੇਡਿਆ ਜਾ ਰਿਹਾ ਹੈ। ਸੀਰੀਜ਼ ਦਾ ਇਹ ਸ਼ੁਰੂਆਤੀ ਮੈਚ ਹੋਣ ਕਾਰਨ ਦੋਵਾਂ ਟੀਮਾਂ ਲਈ ਖਾਸ ਮਹੱਤਵ ਰੱਖਦਾ ਹੈ। ਟਾਸ ਭਾਰਤ ਦੇ ਹੱਕ ਵਿੱਚ ਰਿਹਾ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੁਕਾਬਲਾ ਸ਼ਾਮ 4:30 ਵਜੇ ਸ਼ੁਰੂ ਹੋਵੇਗਾ। ਟੀਮ ਇੰਡੀਆ ਦੇ ਨਵੇਂ ਟੀ-20 ਕਪਤਾਨ ਸ਼੍ਰੇਅਸ ਅਈਅਰ ਲਈ ਹੁਣ ਤੱਕ ਕਪਤਾਨੀ ਦਾ ਸਫ਼ਰ ਉਮੀਦਾਂ ਅਨੁਸਾਰ ਨਹੀਂ ਰਿਹਾ। ਉਨ੍ਹਾਂ ਦੀ ਅਗਵਾਈ ਵਿੱਚ ਭਾਰਤੀ ਟੀਮ ਅਜੇ ਤੱਕ ਕੋਈ ਵੀ ਟੀ-20 ਮੁਕਾਬਲਾ ਨਹੀਂ ਜਿੱਤ ਸਕੀ। ਟੀਮ ਨੇ ਇੰਗਲੈਂਡ ਅਤੇ ਆਇਰਲੈਂਡ ਦੌਰੇ ਦੌਰਾਨ ਖੇਡੇ ਗਏ ਸੱਤ ਟੀ-20 ਮੈਚਾਂ ਵਿੱਚੋਂ ਛੇ ਵਿੱਚ ਹਾਰ ਦਾ ਸਾਹਮਣਾ ਕੀਤਾ, ਜਦਕਿ ਇੱਕ ਮੈਚ ਬਿਨਾਂ ਨਤੀਜੇ ਦੇ ਸਮਾਪਤ ਹੋਇਆ ਸੀ। ਹੁਣ ਭਾਰਤੀ ਟੀਮ ਜ਼ਿੰਬਾਬਵੇ ਖ਼ਿਲਾਫ਼ ਸੀਰੀਜ਼ ਦੀ ਜਿੱਤ ਨਾਲ ਨਵੀਂ ਸ਼ੁਰੂਆਤ ਕਰਨ ਦੀ ਕੋਸ਼ਿਸ਼ ਕਰੇਗੀ, ਜਦਕਿ ਮੇਜ਼ਬਾਨ ਟੀਮ ਆਪਣੇ ਘਰੇਲੂ ਮੈਦਾਨ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਵਿੱਚ ਹੋਵੇਗੀ। ਜ਼ਿੰਬਾਬਵੇ ਦੀ ਪਲੇਇੰਗ ਇਲੈਵਨ ਬ੍ਰਾਇਨ ਬੇਨੇਟ ਤਦਿਵਾਨਾਸ਼ੇ ਮਾਰੂਮਾਨੀ (ਵਿਕਟਕੀਪਰ) ਬੇਨ ਕੁਰੇਨ ਡਿਓਨ ਮਾਇਰਸ ਸਿਕੰਦਰ ਰਜ਼ਾ (ਕਪਤਾਨ) ਰਿਆਨ ਬਰਲ ਵੇਸਲੀ ਮਧੇਵੇਰੇ ਬ੍ਰੈਡ ਇਵਾਂਸ ਨਿਊਮੈਨ ਨਿਆਮਹੁਰੀ ਰਿਚਰਡ ਨਗਾਰਵਾ ਬਲੇਸਿੰਗ ਮੁਜ਼ਾਰਬਾਨੀ ਭਾਰਤ ਦੀ ਪਲੇਇੰਗ ਇਲੈਵਨ ਵੈਭਵ ਸੂਰਿਆਵੰਸ਼ੀ ਅਭਿਸ਼ੇਕ ਸ਼ਰਮਾ ਈਸ਼ਾਨ ਕਿਸ਼ਨ (ਵਿਕਟਕੀਪਰ) ਸ਼੍ਰੇਅਸ ਅਈਅਰ (ਕਪਤਾਨ) ਤਿਲਕ ਵਰਮਾ ਰਿੰਕੂ ਸਿੰਘ ਸ਼ਿਵਮ ਦੂਬੇ ਰਵੀ ਬਿਸ਼ਨੋਈ ਪ੍ਰਿੰਸ ਯਾਦਵ ਅਸ਼ੋਕ ਸ਼ਰਮਾ ਮਯੰਕ ਯਾਦਵ
Posted By: Daily Suraj Bureau