Daily Suraj

ਪੰਜਾਬੀ

ਸੁਖਬੀਰ ਬਾਦਲ ਨੇ ਰਾਜੂ ਖੰਨਾ ਨੂੰ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਸੋਪੀ ਨਵੀ ਜ਼ਿੰਮੇਵਾਰੀ

14 Dec, 2020 05:30 AM

ਅਮਲੋਹ, 14 ਦਸੰਬਰ(ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਵੱਲੋਂ ਸੂਬੇ ਅੰਦਰ ਪਾਰਟੀ ਨੂੰ ਹੇਠਲੇ ਪੱਧਰ ਤੇ ਮਜ਼ਬੂਤ ਕਰਨ ਲਈ ਜ਼ਿਲ੍ਹਾ ਅਬਜਰਵਰ ਤੇ ਜ਼ਿਲ੍ਹਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਸੀਨੀਅਰ ਲੀਡਰਸ਼ਿਪ ਨੂੰ ਜ਼ਿੰਮੇਵਾਰੀ ਸੌਪੀ ਗਈ ਹੈ ਜਿਸ ਤਹਿਤ ਹਲਕਾ ਅਮਲੋਹ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਰਾਜੂ ਨੂੰ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਕਰਕੇ ਵਿਸ਼ੇਸ਼ ਸੇਵਾ ਸੌਪੀ ਗਈ ਹੈ। ਰਾਜੂ ਖੰਨਾ ਦੇ ਜ਼ਿਲ੍ਹਾ ਪਟਿਆਲਾ ਦਾ ਸਹਾਇਕ ਅਬਜਰਵਰ ਨਿਯੁਕਤ ਹੋਣ ਤੇ ਜਿਥੇ ਹਲਕਾ ਅਮਲੋਹ ਤੇ ਜ਼ਿਲ੍ਹਾ ਪਟਿਆਲਾ ਦੇ ਵਰਕਰਾਂ ਤੇ ਆਗੂਆਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਥੇ ਵਰਕਰਾਂ ਤੇ ਆਗੂਆਂ ਵੱਲੋਂ ਇਸ ਨਿਯੁਕਤੀ ਤੇ ਸ ਸੁਖਬੀਰ ਸਿੰਘ ਬਾਦਲ ਤੇ ਸ ਬਿਕਰਮ ਸਿੰਘ ਮਜੀਠੀਆ ਦਾ ਧੰਨਵਾਦ ਕਰਦੇ ਹੋਏ ਰਾਜੂ ਖੰਨਾ ਨੂੰ ਵਧਾਈ ਵੀ ਦਿੱਤੀ। ਰਾਜੂ ਖੰਨਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਤੇ ਸ ਬਿਕਰਮ ਸਿੰਘ ਮਜੀਠੀਆ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਪੀ ਗਈ ਹੈ ਉਹ ਪਾਰਟੀ ਦੀਆ ਆਸਾਂ ਤੇ ਉਮੀਦਾਂ ਤੇ ਖਰੇ ਉਤਰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੇ ਰਹਿਣਗੇ। ਪਾਰਟੀ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਤੇ ਰਾਜੂ ਖੰਨਾ ਨੂੰ ਵਧਾਈ ਦੇਣ ਵਾਲੀਆਂ ਵਿੱਚ ਕਰਮਜੀਤ ਸਿੰਘ ਭਗੜਾਣਾ, ਜਿਲਾ ਪ੍ਰਧਾਨ ਕ੍ਰਿਸ਼ਨ ਵਰਮਾ ਬੌਬੀ, ਸਰਬਜੀਤ ਸਿੰਘ ਝਿੰਜਰ, ਸ਼ਰਨਜੀਤ ਸਿੰਘ ਚਨਾਰਥਲ,ਜਥੇਦਾਰ ਪਰਮਜੀਤ ਸਿੰਘ ਖਨਿਆਣ, ਕੈਪਟਨ ਜਸਵੰਤ ਸਿੰਘ ਬਾਜਵਾ, ਜਤਿੰਦਰ ਸਿੰਘ ਧਾਲੀਵਾਲ, ਭਿੰਦਰ ਸਿੰਘ ਮੰਡੀ,ਬੀਬੀ ਸਤਵਿੰਦਰ ਕੌਰ ਗਿੱਲ, ਜਥੇਦਾਰ ਜਰਨੈਲ ਸਿੰਘ ਮਾਜਰੀ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇਦਾਰ ਹਰਿੰਦਰ ਸਿੰਘ ਦੀਵਾ, ਜਥੇਦਾਰ ਨਾਜਰ ਸਿੰਘ, ਜਥੇਦਾਰ ਕੁਲਵਿੰਦਰ ਸਿੰਘ ਭੰਗੂ, ਇਕਬਾਲ ਸਿੰਘ ਰਾਏ, ਵਿੱਕੀ ਮਿੱਤਲ, ਚੈਰੀ ਭਾਬਰੀ, ਵਿੱਕੀ ਚਾਹਲ, ਰਣਧੀਰ ਸਿੰਘ ਪੱਪੀ, ਗੁਰਪ੍ਰੀਤ ਸਿੰਘ ਨੋਨੀ, ਅਜੇ ਕੁਮਾਰ, ਪ੍ਰਦੀਪ ਕੁਮਾਰ ਮਿੱਟੂ, ਮਲਕੀਤ ਸਿੰਘ ਮਾਨਗੜ੍ਹ, ਅਮਨ ਲਾਡਪੁਰ, ਸੁਖਚੈਨ ਸਿੰਘ ਦੀਵਾ, ਬੇਅੰਤ ਸਿੰਘ ਸਲਾਣਾ, ਪਰਮਜੀਤ ਸਿੰਘ ਹਰੀਪਰ, ਗੁਰਦੀਪ ਸਿੰਘ ਮੰਡੋਫਲ, ਕੇਵਲ ਖਾ ਧਰਮਗੜ੍ਹ, ਬੀਬੀ ਰੁਪਿੰਦਰ ਕੌਰ ਮੰਡੀ, ਬੀਬੀ ਹਰਜੀਤ ਕੌਰ, ਬੀਬੀ ਅੰਗਰੇਜ਼ ਕੌਰ, ਬਿਕਰਮ ਸਿੰਘ ਬੀਕਾ, ਬਲਦੇਵ ਸਿੰਘ ਭੰਗੂ, ਜਗਜੀਵਨ ਸਿੰਘ ਉੱਭੀ, ਮਿੱਟੂ ਅਰੋੜਾ, ਲੱਖੀ ਔਜਲਾ, ਮਹਾ ਸਿੰਘ, ਕਰਮ ਸਿੰਘ ਘੁਟੀਡ, ਬਿੰਦਾ ਮਾਜਰੀ, ਜੌਨੀ ਕੌਸਲ, ਧਰਮਪਾਲ ਭੜੀ ਪੀ ਏ ਰਾਜੂ ਖੰਨਾ ਪ੍ਰਮੁੱਖ ਹਨ।

Posted By: Daily Suraj Bureau

Latest News