Daily Suraj

ਪੰਜਾਬੀ

ਠੰਡ ਦੇ ਪ੍ਰਕੋਪ ਨੂੰ ਦੇਖਦਿਆਂ ਪਿੰਗਲਵਾੜਾ ਵੱਲੋਂ ਲੋੜਵੰਦਾਂ ਨੂੰ ਕੰਬਲ, ਲੋਈਆਂ ਵੰਡੀਆਂ ਗਈਆਂ

31 Dec, 2025 05:17 PM

ਸੰਗਰੂਰ,31 ਦਸੰਬਰ (ਜਗਸੀਰ ਸਿੰਘ)-
ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਦੇ ਮੁੱਖ ਪ੍ਬੰਧਕ ਤਰਲੋਚਨ ਸਿੰਘ ਚੀਮਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਹਰਜੀਤ ਸਿੰਘ ਅਰੋੜਾ ਵਧੀਕ ਪ੍ਰਬੰਧਕ ਦੀ ਅਗਵਾਈ ਵਿੱਚ ਸ਼ਾਖਾ ਦੇ ਆਨਰੇਰੀ ਪ੍ਰਬੰਧਕਾਂ ਨੇ ਪਿੰਡ ਗੁਰਦਾਸਪੁਰਾ ਦਾ ਦੌਰਾ ਕੀਤਾ ਅਤੇ ਉਥੇ ਝੁੱਗੀ ਝੌਂਪੜੀਆਂ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਗਰਮ ਕੰਬਲ ਅਤੇ ਲੋਈਆਂ ਦੀ ਵੰਡ ਕੀਤੀ ਗਈ। ਇਸ ਮੌਕੇ ਤੇ ਉਨ੍ਹਾਂ ਨਾਲ ਪ੍ਰਿੰਸੀਪਲ ਬਲਵੰਤ ਸਿੰਘ ਈਲਵਾਲ, ਜਰਨੈਲ ਸਿੰਘ ਅਕੋਈ, ਸੁਰਿੰਦਰ ਪਾਲ ਸਿੰਘ ਸਿਦਕੀ ਪੀ ਆਰ ਓ ਅਤੇ ਮੇਜਰ ਸਿੰਘ ਧੂਰੀ ਵੀ ਹਾਜ਼ਰ ਸਨ। ਅਰੋੜਾ ਸਾਹਿਬ ਨੇ ਦੱਸਿਆ ਕਿ ਠੰਡ ਦੇ ਵੱਧ ਰਹੇ ਪ੍ਕੋਪ ਨੂੰ ਦੇਖਦਿਆਂ ਬੀਬੀ ਇੰਦਰਜੀਤ ਕੌਰ ਜੀ ਮੁੱਖ ਸੇਵਾਦਾਰ ਦੀਆਂ ਹਦਾਇਤਾਂ ਅਨੁਸਾਰ ਲੋੜਵੰਦਾਂ ਵਿਸ਼ੇਸ਼ ਕਰਕੇ ਝੁੱਗੀ ਝੌਂਪੜੀਆਂ ਵਾਲਿਆਂ ਨੂੰ ਇਹ ਸਹਾਇਤਾ ਕੀਤੀ ਜਾਂਦੀ ਹੈ। ਉਨਾਂ ਦੱਸਿਆ ਕਿ ਕੈਂਸਰ ਹਸਪਤਾਲ ਸੰਗਰੂਰ ਵਿਖੇ ਵੀ ਸਮੇਂ ਸਮੇਂ ਤੇ ਪਿੰਗਲਵਾੜਾ ਵੱਲੋਂ ਫਲ ਫਰੂਟ ਦੀ ਸੇਵਾ ਕੀਤੀ ਜਾਂਦੀ ਹੈ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜ਼ੋਨਲ ਦਫਤਰ ਵਿਖੇ ਸਥਿਤ ਮੋਦੀਖਾਨੇ ਲਈ ਵੀ ਸਮੇਂ ਸਮੇਂ ਤੇ ਸ਼ਾਖਾ ਵੱਲੋਂ ਕਪੜੇ ਦਿੱਤੇ ਜਾਂਦੇ ਹਨ ਜੋ ਕਿ ਲੋੜਵੰਦਾਂ ਤੱਕ ਵੰਡੇ ਜਾਂਦੇ ਹਨ। ਪ੍ਰਿੰਸੀਪਲ ਬਲਵੰਤ ਸਿੰਘ, ਜਰਨੈਲ ਸਿੰਘ ਨੇ ਪਿੰਗਲਵਾੜਾ ਵੱਲੋਂ ਨਵੇਂ ਸਾਲ ਦੀ ਸ਼ੁਰੂਆਤ ਤੇ ਹਰਜੀਤ ਸਿੰਘ ਅਰੋੜਾ ਦੀ ਅਗਵਾਈ ਵਿੱਚ ਕੀਤੀ ਇਸ ਸੇਵਾ ਦੀ ਸ਼ਲਾਘਾ ਕੀਤੀ ਅਤੇ ਸਮੂਹ ਪੰਜਾਬੀਆਂ ਨੂੰ ਨਵੇਂ ਸਾਲ ਦੀਆਂ ਸ਼ੁਭ ਕਾਮਨਾਵਾਂ ਦਿੱਤੀਆਂ।‌ਇਸ ਕਾਰਜ ਲਈ ਗੁਰਮੇਲ ਸਿੰਘ, ਹਰਦੀਪ ਸਿੰਘ, ਪਿ੍ੰਸ, ਰਿਤੂ ਦਾ ਸਹਿਯੋਗ ਰਿਹਾ।

Posted By: Daily Suraj Bureau

Latest News