Daily Suraj

ਪੰਜਾਬੀ

ਬਚਪਨ ਦੀ ਖ਼ੁਸ਼ਬੂ: ਪਿੰਡ ਦੀ ਯਾਦਾਂ ਅਤੇ ਮਿੱਠੇ ਪਲ

16 Dec, 2025 08:54 PM

ਬਾਲ ਕਵਿਤਾ 

**ਬਚਪਨ ਦੀ ਖ਼ੁਸ਼ਬੂ**

ਬਚਪਨ ਦੇ ਸਨ ਦਿਨ ਨਿਰਾਲੇ।

ਉਹ ਵੇਲੇ ਸਨ ਇੱਲ਼ਤਾਂ ਵਾਲੇ।

ਜਦ ਜਾਣਾਂ ਅਸੀਂ ਪੜਨ ਸਕੂਲੇ।

ਰਸਤੇ ਵਿੱਚ ਕਰਨੇ ਮਸ਼ਕੂਲੇ।
 

ਸਕੂਲ ਕੋਲ ਸੀ ਘੁਲਾੜੀ ਹੁੰਦੀ ।
 

ਮਾਲਕ ਨਾਲ ਸਾਡੀ ਆੜੀ ਹੁੰਦੀ । 
 

ਉਹ ਸਾਨੂੰ ਪਿਆਰ ਸੀ ਕਰਦਾ।
 

ਗੁੜ ਨਾਲ ਸਾਡੀ ਡੱਬੀ ਭਰਦਾ।
 

ਕਈ ਵਾਰੀ ਤਾਂ ਗੰਨੇ ਚੁੱਕ ਲੈਂਦੇ।
 

ਚੂਪਣ ਲਈ ਉੱਥੇ ਹੀ ਬਹਿੰਦੇ।
 

ਇੱਕ ਭਾਈ ਸੀ ਅੱਖੋਂ ਕਾਣਾ।
 

ਜਦੋਂ ਅਸੀਂ ਰਲ ਉੱਥੇ ਜਾਣਾ।
 

ਖੜੋ ਇੱਥੇ ! ਸਾਨੂੰ ਕਹਿੰਦਾ ਸੀ।
 

ਭੱਜ ਕੇ ਸਾਡੇ ਮਗਰ ਪੈਂਦਾ ਸੀ।
 

ਭੈਣ ਜੀ ਨੇ ਸਾਨੂੰ ਸਮਝਾਉਣਾ।
 

ਨਾਲੇ ਸਾਨੂੰ ਕੁੱਕੜ ਬਣਾਉਣਾ।
 

ਦੱਸੋਂ ਬੇਟਾ!ਕਿਉਂ ਐਦਾਂ ਕਰਦੇ?
 

ਡੰਡੇ ਤੋਂ ਤੁਸੀਂ ਕਿਓਂ ਨੀ ਡਰਦੇ?
 

ਕੱਲ੍ਹ ਮੰਮੀ ਨੂੰ ਲ਼ੈ ਕੇ ਆਉਣਾ।
 

'ਪੱਤੋ' ਨੂੰ ਪੈਣਾਂ ਸਮਝਾਉਣਾ । 
 

ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ 
 

94658-21417

Latest News