ਸਾਬਕਾ ਮੰਤਰੀ ਆਸ਼ੂ ਤੇ ਜਥੇਦਾਰ ਨਿਮਾਣਾ ਨੇ ਯਾਤਰਾ ਸਫਰ-ਏ- ਸ਼ਹਾਦਤ ਸਥਾਨਾਂ ਦੇ ਦਰਸ਼ਨਾਂ ਲਈ ਬੱਸ ਨੂੰ ਕੀਤਾ ਰਵਾਨਾ
ਲੁਧਿਆਣਾ (ਕਰਨੈਲ ਸਿੰਘ ਐੱਮ.ਏ.) ਯਾਤਰਾ ਸਫ਼ਰ-ਏ-ਸ਼ਹਾਦਤ ਸੰਗਤਾਂ ਨੂੰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਕੇ ਗੁਰੂ ਸਾਹਿਬਾਨ ਦੇ ਦੱਸੇ ਮਾਰਗ ਤੇ ਚੱਲਣ ਅਤੇ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਨਾਲ ਜੋੜਨ ਦਾ ਵੱਡਾ ਉਪਰਾਲਾ ਲੰਬੇ ਸਮੇ ਤੋਂ ਸਮਾਜ ਸੇਵੀ ਮਨਵਿੰਦਰ ਸਿੰਘ ਲੱਕੀ ਵੱਲੋਂ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਸਥਾਨਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਸਾਹਿਬ ਜਵਾਹਰ ਨਗਰ, ਲੁਧਿਆਣਾ ਵਿਖੇ ਕੀਤਾ। ਇਸ ਮੌਕੇ ਤੇ ਸਟੇਟ ਅਵਾਰਡੀ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਮੁੱਖ ਸੇਵਾਦਾਰ ਭਾਈ ਘਨੱਈਆ ਜੀ ਮਿਸ਼ਨ ਸੇਵਾ ਸੁਸਾਇਟੀ ਅਤੇ ਕੌਮੀ ਪ੍ਰਧਾਨ ਅੰਨਦਾਤਾ ਕਿਸਾਨ ਮਜ਼ਦੂਰ ਯੂਨੀਅਨ ਨੇ ਕਿਹਾ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ ਨਾਮ ਜਪੋ, ਕਿਰਤ ਕਰੋ, ਵੰਡ ਛਕੋ ਦੇ ਸਿਧਾਂਤ ਤੇ ਪਹਿਰਾ ਦਿੰਦੇ ਹੋਏ ਸੰਗਤਾਂ ਨੂੰ ਸਤਿਨਾਮ ਵਾਹਿਗੁਰੂ ਜੀ ਦਾ ਜਾਪ ਕਰਵਾਉਂਦੇ ਹੋਏ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਵਾਏ ਅਤੇ ਗੁਰ ਇਤਿਹਾਸ ਤੋਂ ਜਾਣੂ ਕਰਵਾ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਸਮੇਂ ਮਨਵਿੰਦਰ ਸਿੰਘ ਲੱਕੀ ਦੀ ਅਗਵਾਈ ਹੇਠ ਗੁਰਦੂਆਰਾ ਚਰਨ ਕੰਵਲ ਸਾਹਿਬ, ਗੁ; ਚੁਬਾਰਾ ਸਾਹਿਬ, ਗੁ: ਕਤਲਗੜ੍ਹ ਸਾਹਿਬ, ਗੁ: ਚਮਕੌਰ ਦੀ ਗੜ੍ਹੀ ਸਾਹਿਬ, ਗੁ:ਤਾੜੀ ਸਾਹਿਬ, ਗੁ: ਕੋਤਵਾਲੀ ਸਾਹਿਬ, ਗੁ: ਫਤਿਹਗੜ੍ਹ ਸਾਹਿਬ ਗੁ; ਠੰਡਾ ਬੁਰਜ ਸਾਹਿਬ, ਗੁ: ਜੋਤੀ ਸਰੂਪ ਸਾਹਿਬ ਇਤਿਹਾਸਕ ਸਥਾਨਾਂ ਲਈ ਸਾਬਕਾ ਮੰਤਰੀ ਭਾਰਤ ਭੂਸ਼ਨ ਆਸ਼ੂ ਤੇ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਬੱਸਾਂ ਨੂੰ ਰਵਾਨਾ ਕੀਤਾ। ਇਸ ਮੌਕੇ ਗ੍ਰੰਥੀ ਸਵਰਨ ਸਿੰਘ, ਮੀਨੂ ਮਲਹੋਤਰਾ, ਪੰਕਜ ਅਰੋੜਾ, ਦਿਲਬਾਗ ਸਿੰਘ, ਤਰਨਜੀਤ ਸਿੰਘ, ਰਾਮ ਉਤਮ ਹਾਜ਼ਰ ਸਨ ।
Posted By: Daily Suraj Bureau