Daily Suraj

ਪੰਜਾਬੀ

400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਦੇ ਤਪਾ ਪਹੁੰਚਣ 'ਤੇ ਸੰਗਤਾਂ ਨੇ ਕੀਤਾ ਭਰਵਾਂ ਸਵਾਗਤ

31 Mar, 2021 05:30 AM

ਤਪਾ ਮੰਡੀ,31 ਮਾਰਚ - ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਬੀਤੀ ਰਾਤ ਇਤਿਹਾਸਿਕ ਗੁਰ: ਨੌਵੀਂ ਪਾਤਸ਼ਾਹੀ ਢਿਲਵਾਂ ਵਿਖੇ ਵਿਸ਼ਰਾਮ ਤੋਂ ਬਾਅਦ ਅੱਜ ਜੈਕਾਰਿਆਂ ਦੀ ਗੂੰਜ ਨਾਲ ਰਵਾਨਾ ਹੋਇਆ। ਨਗਰ ਕੀਰਤਨ ਦੇ ਸਵਾਗਤ 'ਚ ਸ਼ਹਿਰ ਦੀ ਮੁੱਖ ਸੜਕ ਉੱਪਰ ਸਵਾਗਤੀ ਗੇਟ ਲਗਾਏ ਗਏ ਅਤੇ ਵੱਡੀ ਗਿਣਤੀ 'ਚ ਪਹੁੰਚੀ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ।

Latest News