Daily Suraj

ਪੰਜਾਬੀ

ਲਗਜ਼ਰੀ ਗੱਡੀਆਂ ਚੋਰੀ ਦਾ ਵੱਡਾ ਮਾਮਲਾ: ਬੀਐਮਡਬਲਿਊ, ਮਰਸਡੀਜ਼, ਪੌਰਸ਼ਾ ਅਤੇ ਫਰਾਰੀ ਮਿਲੀਆਂ

20 Jan, 2026 12:52 PM

ਓਕਵਿੱਲ ਦੀ ਇੱਕ ਕਾਰ ਡੀਲਰਸਿ਼ਪ ਵਿੱਚ 11 ਜਨਵਰੀ ਨੂੰ ਵਾਪਰੀ ਲਗਜ਼ਰੀ ਕਾਰ ਚੋਰੀ ਦੇ ਮਾਮਲੇ ਵਿੱਚ ਪੁਲਿਸ ਨੇ ਦੋ ਮਸ਼ਕੂਕਾਂ ਨੂੰ ਕਾਬੂ ਕਰ ਲਿਆ ਹੈ। ਪੁਲਿਸ ਅਨੁਸਾਰ, ਮਾਸਕ ਪਾ ਕੇ ਅੱਠ ਲੋਕ ਸ਼ੋਅਰੂਮ ਵਿੱਚ ਦਾਖਲ ਹੋਏ ਅਤੇ 2 ਮਿਲੀਅਨ ਡਾਲਰ ਮੁੱਲ ਦੀਆਂ ਮਹਿੰਗੀਆਂ ਆਟੋਮੋਬਾਈਲਜ਼ ਚੋਰੀ ਕਰ ਲੀਆਂ।ਵਾਪਰੀ ਘਟਨਾ ਦੀ ਵੀਡੀਓ ਕੁਈਨ ਐਲਿਜ਼ਾਬੈੱਥ ਵੇਅ ਅਤੇ ਫੋਰਥ ਲਾਈਨ ਨੇੜੇ ਸਥਿਤ ਲੌਕਵੁੱਡ ਲੀਜ਼ਿੰਗ ’ਤੇ ਰਿਕਾਰਡ ਹੋ ਗਈ। ਵੀਡੀਓ ਵਿੱਚ ਦਿਖਾਇਆ ਗਿਆ ਕਿ ਟੁੱਟੇ ਹੋਏ ਕੱਚ ਦੇ ਦਰਵਾਜ਼ੇ ਤੋਂ ਨਕਾਬਪੋਸ਼ ਚੋਰੀਗਰ ਸ਼ੋਅਰੂਮ ਵਿੱਚ ਦਾਖਲ ਹੋਏ, ਲਾਕਬਾਕਸ ਖੋਲ੍ਹਿਆ ਅਤੇ ਹਰ ਇੱਕ ਨੇ ਇੱਕ-ਇੱਕ ਚਾਬੀ ਲਈ ਕਾਰ ਸਟਾਰਟ ਕਰ ਕੇ ਫਰਾਰ ਹੋ ਗਏ।ਡੀਲਰਸਿ਼ਪ ਮੈਨੇਜਰ ਮਾਰਕ ਕੁਸ਼ੀਵਿਜ਼ਚ ਨੇ ਦੱਸਿਆ ਕਿ ਚੋਰੀ ਹੋਈਆਂ ਕਾਰਾਂ ਵਿੱਚ 620,000 ਡਾਲਰ ਮੁੱਲ ਦੀ ਫਰਾਰੀ, ਪੌਰਸ਼ਾ 911 ਜੀਟੀ3, ਪੌਰਸ਼ਾ 911 ਕਰੇਰਾ, ਦੋ ਐਮ 4 ਬੀਐਮਡਬਲਿਊ ਅਤੇ ਦੋ ਐਸ ਕਲਾਸ 580 ਮਰਸਡੀਜ਼ ਸ਼ਾਮਲ ਹਨ।ਪੁਲਿਸ ਨੇ ਦੱਸਿਆ ਕਿ ਹਾਲਾਂਕਿ ਅੱਠ ਮਸ਼ਕੂਕਾਂ ਵਿੱਚੋਂ ਸਿਰਫ਼ ਦੋ ਨੂੰ ਕਾਬੂ ਕੀਤਾ ਗਿਆ ਹੈ, ਪਰ ਚੋਰੀ ਹੋਈ ਇੱਕ ਬੀਐਮਡਬਲਿਊ, ਇੱਕ ਮਰਸਡੀਜ਼, ਇੱਕ ਪੌਰਸ਼ਾ ਅਤੇ ਇੱਕ ਫਰਾਰੀ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਵੱਖ-ਵੱਖ ਥਾਂਵਾਂ ‘ਤੇ ਲਾਵਾਰਿਸ਼ ਮਿਲੀਆਂ ਹਨ। ਪੁਲਿਸ ਨੇ ਇਹ ਵੀ ਕਿਹਾ ਕਿ ਬਾਕੀ ਮਸ਼ਕੂਕਾਂ ਦੀ ਪੁੱਛਗਿੱਛ ਅਤੇ ਗ੍ਰਿਫਤਾਰੀ ਲਈ ਤਲਾਸ਼ ਜਾਰੀ ਹੈ।

Posted By: Daily Suraj Bureau

Latest News