Daily Suraj

ਪੰਜਾਬੀ

ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਿਲਣਗੇ 1000 ਤੇ 1500 ਹਰ ਮਹੀਨੇ

09 Mar, 2026 03:47 PM

ਬਜਟ ਚ ਐਲਾਨ ਹੋਣ ਤੋਂ ਬਾਅਦ ਨੱਚ ਗਾ ਕੇ ਕੀਤਾ ਸਵਾਗਤ ਅੰਬਰ ਗਾਰਡਨ ਮੋਤੀ ਨਗਰ ਵਿਖੇ ਵੱਡੀ ਗਿਣਤੀ ਚ ਇਕੱਠੇ ਹੋ ਮਹਿਲਾਵਾਂ ਨੇ ਸੁਣਿਆ ਲਾਈਵ ਬਜਟ (ਬੱਤਰਾ) ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਿਉ ਹੀ ਬਜਟ ਦੀ ਪੇਸ਼ਗੀ ਸ਼ੁਰੂ ਕੀਤੀ ਗਈ ਤਾਂ ਹਲਕਾ ਪੂਰਵੀ ਸਥਿਤ ਅੰਬਰ ਗਾਰਡਨ ਮੋਤੀ ਨਗਰ ਵਿਖੇ ਬਜਟ ਨੂੰ ਲਾਈਵ ਦੇਖਣ ਲਈ ਵੱਡੀ ਗਿਣਤੀ ਚ ਮਹਿਲਾਵਾਂ ਪਹੁੰਚ ਗਈਆਂ, ਕਿਉਂਕਿ ਮਹਿਲਾਵਾਂ ਨੂੰ ਅੱਜ ਪੂਰਾ ਭਰੋਸਾ ਸੀ ਕਿ ਸਰਕਾਰ ਵੱਲੋਂ ਉਹਨਾਂ ਦੀ ਗਰੰਟੀ ਦਾ ਅੱਜ ਜਰੂਰ ਐਲਾਨ ਕੀਤਾ ਜਾਵੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਜਿਵੇਂ ਹੀ ਮਹਿਲਾਵਾਂ ਲਈ 1 000 ਅਤੇ ਐਸਸੀ ਮਹਿਲਾਵਾਂ ਲਈ 1500 ਦਾ ਐਲਾਨ ਕੀਤਾ ਤਾਂ ਬਜਟ ਸੈਸ਼ਨ ਸੁਣ ਰਹੀਆਂ ਮਹਿਲਾਵਾਂ ਵੱਲੋਂ ਨੱਚ ਗਾ ਕੇ ਭੰਗੜੇ ਪਾ ਇਸ ਸਕੀਮ ਦਾ ਸਵਾਗਤ ਕਰਦਿਆਂ ਇੱਕ ਦੂਸਰੇ ਨੂੰ ਵਧਾਈਆਂ ਦਿੱਤੀਆਂ ਗਈਆਂ । ਇਸ ਮੌਕੇ ਤੇ ਹਾਜ਼ਰ ਮਹਿਲਾਵਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਲਾਂਕਿ ਵਿਰੋਧੀ ਪਾਰਟੀਆਂ ਹਜਾਰ ਰੁਪਏ ਦੀ ਗਰੰਟੀ ਨੂੰ ਬਹੁਤ ਵੱਡਾ ਮੁੱਦਾ ਬਣਾ ਕੇ ਸ਼ੋਰ ਸ਼ਰਾਬਾ ਪਾ ਰਹੇ ਸਨ, ਪਰ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਮੌਜੂਦਾ ਸਰਕਾਰ ਵੱਲੋਂ ਪਹਿਲਾਂ ਵੀ ਬਹੁਤ ਸਾਰੀਆਂ ਗਰੰਟੀਆਂ ਜੋ ਉਹਨਾਂ ਵੱਲੋਂ ਚੋਣਾਂ ਸਮੇਂ ਤੇ ਦਿੱਤੀਆਂ ਗਈਆਂ ਸਨ ਪੂਰਾ ਕੀਤਾ ਗਿਆ ਹੈ ਇਸ ਕਾਰਨ ਉਹਨਾਂ ਨੂੰ ਵਿਰੋਧੀ ਪਾਰਟੀਆਂ ਦੀਆਂ ਗੱਲਾਂ ਦਾ ਕੋਈ ਜਿਆਦਾ ਅਸਰ ਨਹੀਂ ਹੋ ਰਿਹਾ ਸੀ । ਉਹਨਾਂ ਕਿਹਾ ਕਿ ਅੱਜ ਦੇ ਬਜਟ ਸੈਸ਼ਨ ਦੌਰਾਨ ਉਹਨਾਂ ਨੂੰ ਪੂਰਾ ਭਰੋਸਾ ਸੀ ਕਿ ਅੱਜ ਮਹਿਲਾਵਾਂ ਵਾਲੀ ਗਰੰਟੀ ਦਾ ਐਲਾਨ ਜਰੂਰ ਕੀਤਾ ਜਾਵੇਗਾ , ਸੋ ਅੱਜ ਇਹ ਗਰੰਟੀ ਵੀ ਸਰਕਾਰ ਵੱਲੋਂ ਪੂਰੀ ਕਰ ਦਿੱਤੀ ਗਈ ਹੈ , ਹੁਣ ਵਿਰੋਧੀ ਪਾਰਟੀਆਂ ਕੋਲ ਬੋਲਣ ਲਈ ਕੁਝ ਵੀ ਨਹੀਂ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਜੋ ਟੀਚਾ ਲੈ ਕੇ ਸੱਤਾਂ ਵਿੱਚ ਆਈ ਸੀ ਉਹ ਮਕਸਦ ਅੱਜ ਪੂਰਾ ਹੋ ਗਿਆ ਹੈ ਅਤੇ ਅੱਜ ਤੋਂ ਅਸੀਂ ਕਹਿ ਸਕਦੇ ਹਾਂ ਕਿ ਪੰਜਾਬ ਹੁਣ ਤੋਂ ਮੁੜ ਰੰਗਲਾ ਪੰਜਾਬ ਬਣਨ ਵੱਲ ਵਧ ਰਿਹਾ ਹੈ । ਇਸ ਮੌਕੇ ਤੇ ਕੌਂਸਲਰ ਨਿਧੀ ਗੁਪਤਾ ਕੌਂਸਲਰ ਸੁਖਮੇਲ ਗਰੇਵਾਲ , ਅਮਰਜੀਤ ਸਿੰਘ ਮਨਜੀਤ ਚੌਹਾਨ ਕੌਂਸਲਰ ਅਸ਼ਵਨੀ ਸ਼ਰਮਾ ਗੋਭੀ ਮਨਜੀਤ ਚੌਹਾਨ ਅੰਕੁਰ ਗੁਲਾਟੀ ਕੌਂਸਲਰ ਲਵਲੀ ਮਨੋਚਾ , ਕੌਂਸਲਰ ਜਸਪ੍ਰੀਤ ਕੌਰ , ਇੰਦਰਪ੍ਰੀਤ ਸਿੰਘ ਗੱਗੂ ਰਮਨਦੀਪ ਕੌਰ , ਰਾਧਾ ਮਲਹੋਤਰਾ , ਭਾਰਤ ਭੂਸ਼ਣ , ਗੁਰਦੀਪ ਸਿੰਘ ਸੂਰਜ ਬੇਦੀ ਤੋਂ ਇਲਾਵਾ ਵੱਡੀ ਗਿਣਤੀ ਚ ਹੋਰ ਵੀ ਹਾਜ਼ਰ ਸਨ।

Posted By: Daily Suraj Bureau

Latest News