Daily Suraj

ਪੰਜਾਬੀ

ਮਨੁੱਖ ਅਤੇ ਪੰਛੀਆਂ ਲਈ ਖ਼ਤਰਾ ਬਣੀ ਚਾਇਨਾ ਡੋਰ -ਮੱਖਣ ਸ਼ਾਹਪੁਰ

21 Jan, 2026 05:57 PM

ਲੌਂਗੋਵਾਲ (ਜਗਸੀਰ ਸਿੰਘ) - ਕੋਈ ਸੱਕ ਨਹੀਂ ਕਿ ਬਸੰਤ ਪੰਚਮੀ ਦਾ ਤਿਉਹਾਰ ਪੰਜਾਬ ਵਿੱਚ ਬਹੁਤ ਹੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਪਰ ਪਿਛਲੇ ਸਾਲਾਂ ਤੋਂ ਚਾਈਨਾ ਡੋਰ ਵੱਲੋਂ ਇਹ ਪੰਜਾਬੀਆਂ ਦਾ ਤਿਉਹਾਰ ਮਨੁੱਖ ਤੇ ਪੰਛੀਆਂ ਲਈ ਖ਼ਤਰਾ ਬਣ ਚੁੱਕਿਆ ਹੈ ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇਲਾਕੇ ਦੇ ਸਮਾਜ ਸੇਵੀ ਸ਼ਖਸੀਅਤ ਤੇ ਪਸ਼ੂ ਪੰਛੀ ਪ੍ਰੇਮੀ ਮੱਖਣ ਸਿੰਘ ਸ਼ਾਹਪੁਰ ਨੇ ਕਿਹਾ ਕਿ ਬਸੰਤ ਪੰਚਮੀ ਤੇ ਚਾਈਨਾ ਡੋਰ ਨਾਲ ਪਸ਼ੂ ਪੰਛੀਆਂ ਅਤੇ ਇਨਸਾਨਾਂ ਨੂੰ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਇਸ ਦੇ ਬਾਵਜੂਦ ਚਾਇਨਾ ਡੋਰ ਤੇ ਪਾਬੰਦੀ ਦਾ ਬਾਵਜੂਦ ਧੜੱਲੇ ਨਾਲ ਵਿਕ ਰਹੀ ਚਾਈਨਾ ਡੋਰ ਜਿੱਥੇ ਪ੍ਰਸ਼ਾਸਨ ਤੇ ਸਰਕਾਰ ਦੀ ਨਾਕਾਮੀ ਸਿੱਧ ਕਰਦੀ ਹੈ ਉੱਥੇ ਸਮਾਜ ਵੱਲੋਂ ਵਾਰ ਵਾਰ ਚਾਈਨਾ ਡੋਰ ਦੀ ਧੜੱਲੇ ਨਾਲ ਵਰਤੋ ਅਣਗਹਿਲੀ ਦੀ ਵੱਡੀ ਉਦਾਹਰਣ ਹੈ ।ਉਨ੍ਹਾਂ ਸਮਾਜ ਨੂੰ ਬਸੰਤ ਪੰਚਮੀ ਦੀ ਵਧਾਈ ਕਿਹਾ ਕਿ ਪਸ਼ੂ ਪੰਛੀਆਂ ਤੇ ਮਨੁੱਖਤਾ ਦੀ ਸਰੁੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪਤੰਗਬਾਜ਼ ਪ੍ਰੇਮੀ ਨੂੰ ਚਾਈਨ ਡੋਰ ਦੀ ਵਰਤੋਂ ਤੋ ਗੁਰੇਜ਼ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਪਤੰਗ ਕੱਚੀ ਡੋਰ ਨਾਲ ਉਡਾ ਕੇ ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀਆਂ ਨਾਲ ਮਨਾਇਆ ਜਾਵੇ ।

Posted By: Daily Suraj Bureau

Latest News