Daily Suraj

ਪੰਜਾਬੀ

ਪਠਾਨਕੋਟ 'ਚ ਗੁੱਜਰਾਂ ਦੀਆਂ ਝੌਪੜੀਆਂ ਨੂੰ ਲੱਗੀ ਅੱਗ, ਸਾਰਾ ਸਮਾਨ ਸੁਆਹ

17 Jun, 2025 09:17 PM

ਪਠਾਨਕੋਟ :ਪਠਾਨਕੋਟ ਦੇ ਪਿੰਡ ਇੱਟੀ ਵਿਖੇ ਅੱਧੀ ਰਾਤ ਨੂੰ ਲਗਭਗ 3 ਵਜੇ ਦੇ ਕਰੀਬ ਗੁਜਰਾਂ ਦੀ ਝੌਪੜੀਆਂ ਨੂੰ ਅੱਗ ਲੱਗ ਗਈ, ਜਿਸ ’ਚ ਉਹਨਾਂ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਦਿੰਦੇ ਹੋਏ ਘਰ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਰਾਤ ਨੂੰ ਸੁੱਤੇ ਪਏ ਸੀ ਕਿ ਅਚਾਨਕ ਰਾਤ 3 ਵਜੇ ਦੇ ਕਰੀਬ ਉਨ੍ਹਾਂ ਦੀ ਝੌਪੜੀਆਂ ਨੂੰ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਕੁਲ ਨੂੰ ਆਪਣੀ ਚਪੇਟ ’ਚ ਲੈਣਾ ਸ਼ੁਰੂ ਕਰ ਦਿਤਾ। ਜਿਸਦੇ ਚਲਦੇ ਪੀੜਤਾਂ ਵਲੋਂ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਤੇ ਫ਼ਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ ਗਿਆ, ਪਰ ਜਦ ਤਕ ਫ਼ਾਇਰ ਬ੍ਰਿਗੇਡ ਮੌਕੇ ’ਤੇ ਪੁੱਜੀ, ਤਦ ਤਕ ਅੱਗ ਦੀਆਂ ਲਪਟਾਂ ਨੇ ਗੁਜਰਾਂ ਦੀਆਂ ਝੁੱਗੀਆਂ ’ਚ ਸਭ ਕੁਝ ਸੁਆਹ ਕਰ ਦਿੱਤਾ। 

ਪੀੜ੍ਹਤਾਂ ਨੇ ਦੱਸਿਆ ਕਿ ਅਸੀਂ ਆਪਣੀ ਜਾਨ ਤਾਂ ਬਚਾ ਲਈ ਪਰ ਉਹਨਾਂ ਦਾ ਸਾਰਾ ਸਮਾਨ ਮੰਜੇ ਬਿਸਤਰੇ ਤੇ ਹੋਰ ਘਰ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਕਾਰਨ ਉਹਨਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਫ਼ਿਲਹਾਲ ਅੱਗ ਲੱਗਣ ਦਾ ਪਤਾ ਨਹੀਂ ਲੱਗ ਪਾਇਆ। ਪੀੜਤਾਂ ਵੱਲੋਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਵੇ ਕਿਉਂਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਿਤ ਹਨ। 

#PathankotFire #GujjarCommunity #SlumFire #DisasterRelief #FireAccident #PunjabNews #HomesDestroyed #EmergencyResponse #CommunitySupport #IndiaNews


Posted By: Daily Suraj Bureau

Latest News