Daily Suraj

ਪੰਜਾਬੀ

8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

06 Jan, 2026 05:42 PM

ਫਿਰੋਜ਼ਪੁਰ (Punjab) ਵਿੱਚ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਰੀ ਅਨੁਸਾਰ ਬੱਚਾ ਛੱਤ ‘ਤੇ ਪਤੰਗ ਉਡਾ ਰਿਹਾ ਸੀ ਜਦੋਂ ਉਸਨੂੰ ਛਾਤੀ ਵਿੱਚ ਦਰਦ ਮਹਿਸੂਸ ਹੋਇਆ, ਅਤੇ ਉਹ ਛੱਤ ਤੋਂ ਹੇਠਾਂ ਆ ਗਿਆ। ਉਸਦੀ ਹਾਲਤ ਦੇਖ ਕੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਕਮੀਜ਼ ਦੇ ਬਟਨ ਖੋਲ੍ਹ ਦਿੱਤੇ। ਫਿਰ ਉਹ ਬੇਹੋਸ਼ ਹੋ ਗਿਆ ਅਤੇ ਮੁੜ ਕੇ ਹੋਸ਼ ‘ਚ ਨਹੀਂ ਆਇਆ। ਮ੍ਰਿਤਕ ਦੀ ਪਛਾਣ ਮਨਮੀਤ ਸ਼ਰਮਾ ਵਜੋਂ ਹੋਈ ਹੈ। ਉਹ ਸ਼ਹਿਰ ਦੇ ਆਰਐਸਡੀ ਰਾਜ ਰਤਨ ਸਕੂਲ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਸੀ। ਉਹ ਸਕੂਲ ਦੀਆਂ ਛੁੱਟੀਆਂ ਕਾਰਨ ਬਾਜੀਦਪੁਰ ਪਿੰਡ ਵਿੱਚ ਆਪਣੀ ਨਾਨੀ ਦੇ ਘਰ ਆਇਆ ਹੋਇਆ ਸੀ। ਬੱਚੇ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

Latest News