ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਣ ਦਾ ਮਾਮਲਾ

ਸਾਬਕਾ ਮੁੱਖ ਮੰਤਰੀ ਚੰਨੀ ਵਲੋਂ ਸਰਜੀਕਲ ਸਟ੍ਰਾਈਕ 'ਤੇ ਸਵਾਲ ਉਠਾਉਣ ਦਾ ਮਾਮਲਾ

ਹਰਿਆਣਾ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬੀਤੇ ਦਿਨ ਸਰਜੀਕਲ ਸਟ੍ਰਾਈਕ ਦੇ ਮੁੱਦੇ 'ਤੇ ਸਵਾਲ ਉਠਾਏ ਸਨ। ਜਿਸ 'ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਚਰਨਜੀਤ ਸਿੰਘ ਚੰਨੀ ਦੇ ਬਿਆਨ ’ਤੇ ਪਲਟਵਾਰ ਕਰਦੇ ਹੋਏ ਉਨ੍ਹਾਂ ਕਾਂਗਰਸ ਨੂੰ ਗ਼ੱਦਾਰ ਦਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਫ਼ੌਜ 'ਤੇ ਭਰੋਸਾ ਨਹੀਂ ਹੈ। 

ਜਾਣਕਾਰੀ ਅਨੁਸਾਰ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਰਜੀਕਲ ਸਟ੍ਰਾਈਕ ਦੇ ਮੁੱਦੇ 'ਤੇ ਸਵਾਲ ਉਠਾਏ ਹਨ। ਜਿਸ 'ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਾਂਗਰਸ ਨੂੰ ਗ਼ੱਦਾਰ ਕਿਹਾ ਅਤੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਦੀ ਫ਼ੌਜ 'ਤੇ ਭਰੋਸਾ ਨਹੀਂ ਹੈ। ਅਨਿਲ ਵਿਜ ਨੇ ਅੱਗੇ ਕਿਹਾ ਕਿ ਉਹ ਉਨ੍ਹਾਂ ਕੰਮਾਂ ਵਿਚ ਜ਼ਿਆਦਾ ਵਿਸ਼ਵਾਸ ਕਰਦੇ ਹਨ ਜੋ ਪਾਕਿਸਤਾਨ ਕਰਦਾ ਹੈ। ਉਹ ਇਸ ਗੱਲ 'ਤੇ ਵਿਸ਼ਵਾਸ ਕਰਨਗੇ ਜਿਸ ਦਿਨ ਪਾਕਿਸਤਾਨ ਕਹੇਗਾ ਕਿ ਉਨ੍ਹਾਂ ਨੇ ਸਾਨੂੰ ਤਬਾਹ ਕਰ ਦਿਤਾ ਹੈ।

ਪੰਜਾਬ ਨੇ ਸਰਬ-ਪਾਰਟੀ ਮੀਟਿੰਗ ਕਰਨ ਤੋਂ ਬਾਅਦ ਹਰਿਆਣਾ ਨੂੰ ਪਾਣੀ ਨਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ 'ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਫਿਰ ਚੇਤਾਵਨੀ ਦਿੰਦੇ ਹੋਏ ਕਿਹਾ, ਜੇ ਅਸੀਂ ਪੰਜਾਬ ਦੀਆਂ ਰੇਲਗੱਡੀਆਂ ਅਤੇ ਸੜਕਾਂ ਨੂੰ ਰੋਕ ਦਿਤਾ ਤਾਂ ਕੀ ਹੋਵੇਗਾ? ਪਰੰਤੂ ਅਸੀਂ ਅਜਿਹਾ ਨਹੀਂ ਕਰਾਂਗੇ। ਇਹ ਫ਼ੈਡਰੇਸ਼ਨ ਵਿਚ ਸਹੀ ਨਹੀਂ ਹੈ। ਪੰਜਾਬ ਦਾ ਸਭਿਆਚਾਰ ਪਿਆਸੇ ਨੂੰ ਪਾਣੀ ਦੇਣ ਲਈ ਛਬੀਲਾਂ ਲਗਾਉਣਾ ਰਿਹਾ ਹੈ। ਅੱਜ ਉਨ੍ਹਾਂ ਨੇ ਹਰਿਆਣਾ ਦੇ ਲੋਕਾਂ ਦੇ ਹੱਥੋਂ ਪੀਣ ਵਾਲੇ ਪਾਣੀ ਦਾ ਗਲਾਸ ਖੋਹ ਲਿਆ ਹੈ। ਸੰਘੀ ਢਾਂਚੇ ਵਿਚ, 'ਮੈਂ, ਮੈਂ' ਕੰਮ ਨਹੀਂ ਕਰਦਾ।

ਵਿਜ ਨੇ ਅੱਗੇ ਕਿਹਾ ਕਿ ਪੰਜਾਬ ਵਲੋਂ ਹਰਿਆਣਾ ਦਾ ਪਾਣੀ ਰੋਕਣ ਦੇ ਮੁੱਦੇ 'ਤੇ ਹਰਿਆਣਾ ਵਲੋਂ ਇਕ ਸਰਬ-ਪਾਰਟੀ ਮੀਟਿੰਗ ਬੁਲਾਈ ਗਈ ਹੈ। ਇਸ 'ਤੇ ਕੈਬਨਿਟ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅਸੀਂ ਕਿਸੇ ਨਾ ਕਿਸੇ ਮੁੱਦੇ 'ਤੇ ਆਪਸ ਵਿਚ ਲੜਦੇ ਰਹਿੰਦੇ ਹਾਂ ਪਰ ਸੂਬੇ ਦੇ ਮੁੱਦਿਆਂ 'ਤੇ, ਸਾਰੇ ਇੱਕਜੁੱਟ ਹਨ ਅਤੇ ਮੀਟਿੰਗਾਂ ਕਰ ਰਹੇ ਹਨ ਅਤੇ ਇਹ ਚੰਗੀ ਗੱਲ ਹੈ। ਇਸ ਬਾਰੇ ਜੋ ਵੀ ਫ਼ੈਸਲਾ ਹੋਵੇਗਾ, ਅਸੀਂ ਉਸ ਅਨੁਸਾਰ ਅੱਗੇ ਵਧਾਂਗੇ।

#SurgicalStrike #CharanjitChanni #PoliticalControversy #PunjabPolitics #IndiaNews #SurgicalStrikeDebate #CongressLeader #ChanniStatement