Daily Suraj

ਪੰਜਾਬੀ

ਬ੍ਰਿਕਸ ਸੰਮੇਲਨ 2026: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹੁੰਚੇ ਭਾਰਤ; ਅੱਜ ਪੀਐੱਮ ਮੋਦੀ ਨਾਲ ਕਰਨਗੇ ਅਹਿਮ ਮੁਲਾਕਾਤ

11 Sep, 2026 07:23 AM

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਬ੍ਰਿਕਸ (BRICS) ਸੰਮੇਲਨ ਵਿੱਚ ਹਿੱਸਾ ਲੈਣ ਲਈ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਪਹੁੰਚ ਗਏ ਹਨ। ਰਾਤ ਕਰੀਬ 3 ਵਜੇ ਉਨ੍ਹਾਂ ਦਾ ਜਹਾਜ਼ ਨਵੀਂ ਦਿੱਲੀ ਦੇ ਹਵਾਈ ਅੱਡੇ 'ਤੇ ਲੈਂਡ ਹੋਇਆ। ਏਅਰਪੋਰਟ 'ਤੇ ਉੱਤਰਦਿਆਂ ਹੀ ਵਿਦੇਸ਼ ਰਾਜ ਮੰਤਰੀ ਕੇ.ਵੀ. ਸਿੰਘ ਨੇ ਰੂਸੀ ਰਾਸ਼ਟਰਪਤੀ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਹਵਾਈ ਅੱਡੇ 'ਤੇ ਉਨ੍ਹਾਂ ਨੂੰ ਰੈੱਡ ਕਾਰਪੇਟ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ, ਜਿਸ ਤੋਂ ਬਾਅਦ ਉਨ੍ਹਾਂ ਦਾ ਕਾਫ਼ਲਾ ਦਿੱਲੀ ਦੇ ਮੌਰਿਆ ਸ਼ੈਰਟਨ ਹੋਟਲ ਲਈ ਰਵਾਨਾ ਹੋਇਆ। ਫਰਵਰੀ 2022 ਵਿੱਚ ਯੂਕ੍ਰੇਨ ਜੰਗ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਰਾਸ਼ਟਰਪਤੀ ਪੁਤਿਨ ਰੂਸ ਤੋਂ ਬਾਹਰ ਆਯੋਜਿਤ ਹੋ ਰਹੇ ਕਿਸੇ ਬ੍ਰਿਕਸ ਸੰਮੇਲਨ ਵਿੱਚ ਵਿਅਕਤੀਗਤ ਤੌਰ 'ਤੇ ਸ਼ਾਮਲ ਹੋ ਰਹੇ ਹਨ। ਇਸ ਇਤਿਹਾਸਕ ਦੌਰੇ ਨੂੰ ਦੋਹਾਂ ਦੇਸ਼ਾਂ ਦੇ ਕੂਟਨੀਤਕ ਅਤੇ ਰੱਖਿਆ ਸਬੰਧਾਂ ਲਈ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।ਮੋਦੀ-ਪੁਤਿਨ ਮੁਲਾਕਾਤ ਅਤੇ ਅਹਿਮ ਰੱਖਿਆ ਡੀਲਾਂ 'ਤੇ ਨਜ਼ਰਾਂਬ੍ਰਿਕਸ ਸੰਮੇਲਨ ਦੇ ਰਸਮੀ ਪ੍ਰੋਗਰਾਮਾਂ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਿਚਾਲੇ ਦੁਵੱਲੀ ਬੈਠਕ ਹੋਵੇਗੀ। ਇਸ ਉੱਚ-ਪੱਧਰੀ ਮੁਲਾਕਾਤ ਦੌਰਾਨ ਦੋਵਾਂ ਦੇਸ਼ਾਂ ਦੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ 'ਤੇ ਵਿਸ਼ੇਸ਼ ਚਰਚਾ ਹੋਣ ਦੀ ਸੰਭਾਵਨਾ ਹੈ।ਸੂਤਰਾਂ ਅਨੁਸਾਰ, ਇਸ ਵਾਰਤਾ ਵਿੱਚ 5ਵੀਂ ਪੀੜ੍ਹੀ ਦੇ Su-57 ਫਾਈਟਰ ਜੈੱਟ ਅਤੇ ਅਪਡੇਟਿਡ ਬ੍ਰਹਮੋਸ ਮਿਜ਼ਾਈਲ ਪ੍ਰੋਜੈਕਟ ਸਮੇਤ ਕਈ ਵੱਡੇ ਰੱਖਿਆ ਸਮਝੌਤੇ ਮੁੱਖ ਏਜੰਡੇ 'ਤੇ ਰਹਿ ਸਕਦੇ ਹਨ।ਤਕਨਾਲੋਜੀ ਟ੍ਰਾਂਸਫਰ ਅਤੇ ਸਵਦੇਸ਼ੀ ਨਿਰਮਾਣ 'ਤੇ ਭਾਰਤ ਦਾ ਫੋਕਸਰੂਸ ਵਲੋਂ ਭਾਰਤ ਨੂੰ Su-57 ਲੜਾਕੂ ਜਹਾਜ਼ਾਂ ਦੀ ਵਿਕਰੀ ਦੇ ਨਾਲ-ਨਾਲ ਇਨ੍ਹਾਂ ਦਾ ਭਾਰਤ ਵਿੱਚ ਹੀ ਉਤਪਾਦਨ ਕਰਨ ਅਤੇ ਲੋੜੀਂਦੀ ਉੱਨਤ ਤਕਨਾਲੋਜੀ ਸਾਂਝੀ ਕਰਨ (Technology Transfer) ਦੀ ਪੇਸ਼ਕਸ਼ ਪਹਿਲਾਂ ਹੀ ਕੀਤੀ ਜਾ ਚੁੱਕੀ ਹੈ।ਭਾਰਤ ਦੀ ਮੁੱਖ ਦਿਲਚਸਪੀ ਅਜਿਹੀ ਆਧੁਨਿਕ ਤਕਨਾਲੋਜੀ ਹਾਸਲ ਕਰਨ ਵਿੱਚ ਹੈ, ਜਿਸ ਦੀ ਵਰਤੋਂ ਭਵਿੱਖ ਵਿੱਚ ਦੇਸ਼ ਦੇ ਆਪਣੇ ਸਵਦੇਸ਼ੀ ਲੜਾਕੂ ਜਹਾਜ਼ ਵਿਕਸਿਤ ਕਰਨ ਅਤੇ ਰੱਖਿਆ ਖੇਤਰ ਵਿੱਚ 'ਆਤਮਨਿਰਭਰ' ਬਣਨ ਲਈ ਕੀਤੀ ਜਾ ਸਕੇ।

Posted By: Daily Suraj Bureau

Latest News