Daily Suraj

ਪੰਜਾਬੀ

ਅਮਿੱਟ ਯਾਦਾਂ ਛੱਡ ਗਿਆ ਡਾਇਟ ਵਿਖੇ ਕਰਵਾਇਆ ਯੂਥ ਫੈਸਟੀਵਲ

29 Jan, 2025 05:30 AM

 ਫਿਰੋਜ਼ਪੁਰ : ਐੱਸਸੀਈਆਰਟੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਪਹਿਲੀ ਵਾਰ ਅੰਤਰ ਜ਼ਿਲ੍ਹਾ ਡਾਇਟ ਯੂਥ ਫੈਸਟੀਵਲ ਕਰਵਾਇਆ ਜਾ ਰਿਹਾ ਹੈ। ਇਸ ਦੀ ਤਿਆਰੀ ਵਜੋਂ ਅੱਜ ਡਾਇਟ ਫਿਰੋਜ਼ਪੁਰ ਵਿਖੇ ਪਹਿਲੀ ਵਾਰ ਡਾਇਟ ਸਿੱਖਿਆਰਥੀਆ ਨੂੰ ਨਿਖਾਰਨ ਲਈ ਯੂਥ ਫੈਸਟੀਵਲ ਕਰਵਾਇਆ ਗਿਆ। ਇਸ ਦੀ ਅਗਵਾਈ ਡਾਇਟ ਪ੍ਰਿੰਸੀਪਲ ਸੀਮਾ ਨੇ ਕੀਤੀ। ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫਿਰੋਜ਼ਪੁਰ ਵਿਖੇ ਮਨਾਏ ਗਏ ਇਸ ਯੂਥ ਫੈਸਟੀਵਲ ਦਾ ਮੁੱਖ ਉਦੇਸ਼ ਸਿਖਿਆਰਥੀਆਂ ਅੰਦਰ ਛੁਪੀਆਂ ਹੋਈਆਂ ਕਲਾਤਮਕ ਕਿਰਿਆਵਾਂ ਨੂੰ ਉਜਾਗਰ ਕਰਨਾ ਹੈ ਕਿਉਂਕਿ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਦਾ ਮੁੱਖ ਮਕਸਦ ਪੜਾਈ ਦੇ ਨਾਲ ਨਾਲ ਸਿਖਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ। ਇਸੇ ਲੜੀ ਤਹਿਤ ਸਿੱਖਿਆਰਥੀਆ ਅੰਦਰ ਛੂਪੀ ਪ੍ਰਤਿਭਾ ਨੂੰ ਉਜਾਗਰ ਕਰਾਉਣ ਲਈ ਅੱਜ ਡਾਇਟ ਵਿਖੇ ਯੂਥ ਫੈਸਟੀਵਲ ਦਾ ਆਯੋਜਨ ਕੀਤਾ ਗਿਆ। ਇਸ ਯੂਥ ਫੈਸਟੀਵਲ ਵਿੱਚ ਡੀਐੱਲਐੱਡ ਕੋਰਸ ਕਰ ਰਹੇ ਪਹਿਲੇ ਸਾਲ ਅਤੇ ਦੂਸਰੇ ਸਾਲ ਦੇ ਸਿਖਿਆਰਥੀਆਂ ਨੇ ਵੱਧ ਚੜ ਕੇ ਸ਼ਮੂਲੀਅਤ ਕੀਤੀ। ਇਸ ਯੂਥ ਫੈਸਟੀਵਲ ਦੇ ਨੋਡਲ ਇੰਚਾਰਜ਼ ਲੈਕਚਰਾਰ ਆਰਤੀ ਸਚਦੇਵਾ ਨੇ ਦੱਸਿਆ ਕਿ ਇਸ ਯੂਥ ਫੈਸਟੀਵਲ ਵਿੱਚ ਲੋਕ ਨਾਚ, ਲੇਖ ਰਚਨਾ, ਕਵਿਤਾ ਉਚਾਰਨ, ਭਾਸ਼ਣ ਪ੍ਰਤੀਯੋਗਤਾ ਕੁਇਜ਼ ਪ੍ਰਤੀਯੋਗਤਾ, ਪੋਸਟਰ ਮੇਕਿੰਗ, ਨਾਟਕ ਪ੍ਰਤਿਯੋਗਿਤਾ ਆਦਿ ਮੁਕਾਬਲੇ ਕਰਵਾਏ ਗਏ। ਲੈਕਚਰਾਰ ਗੌਰਵ ਮੁੰਜਾਲ, ਲੈਕਚਰ ਗਗਨਦੀਪ ਗੱਖੜ ਅਤੇ ਲੈਕਚਰਾਰ ਸਰਬਸ਼ਕਤੀਮਾਨ ਸਿੰਘ ਨੇ ਦੱਸਿਆ ਕਿ ਇਸ ਯੂਥ ਫੈਸਟੀਵਲ ਦੇ ਵਿੱਚ ਸਿਖਿਆਰਥੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਦਾ ਪੂਰਾ ਮੌਕਾ ਮਿਲਿਆ ਅਤੇ ਉਨ੍ਹਾਂ ਨੇ ਇਸ ਯੂਥ ਫੈਸਟੀਵਲ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਲੋਕ ਡਾਂਸ ਵਿੱਚ ਨਵਜੋਤ ਕੌਰ ਅਤੇ ਯਸ਼ਪਰੀਤ ਕੌਰ ਨੇ ਪਹਿਲਾ ਸਥਾਨ, ਕਵਿਤਾ ਉਚਾਰਨ ਵਿੱਚ ਸੁਪਨਪ੍ਰੀਤ ਕੌਰ ਨੇ ਪਹਿਲਾ ਸਥਾਨ, ਲੇਖ ਰਚਨਾ ਵਿੱਚ ਪੂਜਾ ਨੇ ਪਹਿਲਾ ਸਥਾਨ, ਭਾਸ਼ਣ ਮੁਕਾਬਲੇ ਵਿੱਚ ਸਲੋਨੀ ਨੇ ਪਹਿਲਾ ਸਥਾਨ, ਪੋਸਟਰ ਮੇਕਿੰਗ ਵਿੱਚ ਰਾਜਵਿੰਦਰ ਕੌਰ ਨੇ ਪਹਿਲਾ ਸਥਾਨ, ਕੁਵਿਜ ਕੰਪਟੀਸ਼ਨ ਵਿੱਚ ਭਾਵਨਾ, ਮੁਸਕਾਨ, ਨਿਸ਼ਾ ਅਤੇ ਨੇਹਾ ਧੂੜੀਆ ਟੀਮ ਨੇ ਪਹਿਲਾ ਸਥਾਨ ਅਤੇ ਇਸੇ ਤਰ੍ਹਾਂ ਰੋਲ ਪਲੇ ਵਿੱਚ ਨਵੀਨ, ਵੀਰ ਸਿੰਘ, ਗੁਰਮੀਤ ਸਿੰਘ, ਬਲਜੀਤ ਕੌਰ, ਕੁਲਵੰਤ ਆਦਿ ਵਿਦਿਆਰਥੀਆਂ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ । ਇਸ ਯੂਥ ਫੈਸਟੀਵਲ ਵਿੱਚ ਜੱਜ ਦੀ ਭੂਮਿਕਾ ਸਾਡੇ ਸਤਿਕਾਰਤ ਸਟੇਟ ਅਵਾਰਡੀ ਜਗਤਾਰ ਸਿੰਘ ਸੌਖੀ, ਗੁਰੂਭੇਜ ਸਿੰਘ ਕੁਹਾਲਾ, ਸੁਖਜਿੰਦਰ ਸਿੰਘ ਨੂਰਪੁਰ ਸੇਠਾ ਨੇ ਜੱਜ ਦੀ ਭੂਮਿਕਾ ਬਖੂਬੀ ਨਿਭਾਈ ਅਤੇ ਸਿੱਖਿਆਰਥੀਆ ਨੂੰ ਪ੍ਰੇਰਿਤ ਕੀਤਾ ।ਸਟੇਜ ਸੈਕਟਰੀ ਦੀ ਭੂਮਿਕਾ ਸਾਡੇ ਡਾਇਟ ਫਿਰੋਜਪੁਰ ਦੇ ਮੈਂਟਰ ਕਮਲ ਸ਼ਰਮਾ ਨੇ ਬਖੂਬੀ ਨਿਭਾਈ। ਇਸ ਯੂਥ ਫੈਸਟੀਵਲ ਵਿੱਚ ਜਿਲਾ ਰਿਸੋਰਸ ਕੋਆਰਡੀਨੇਟਰ ਦਿਨੇਸ਼ ਚੌਹਾਨ, ਲੈਕਚਰਾਰ ਸੁਮਿਤ ਕੁਮਾਰ, ਬਲਾਕ ਕੋਆਰਡੀਨੇਟਰ ਅਮਿਤ ਆਨੰਦ ਨੇ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਇਸ ਯੂਥ ਫੈਸਟੀਵਲ ਵਿੱਚ ਸਿੱਖਿਆਰਥੀਆਂ ਦੇ ਨਾਲ-ਨਾਲ ਡਾਇਟ ਫੈਕਲਟੀ ਸੀਨੀਅਰ ਅਸਿਸਟੈਂਟ ਸੁਮਨ ਕੁਮਾਰੀ, ਜੁਨੀਅਰ ਅਸਿਸਟੈਂਟ ਆਕਾਸ਼ਵੀਰ, ਮੈਂਟਰ ਗੌਰਵ ਤ੍ਰਿਖਾ, ਸਹਾਇਕ ਮੈਂਟਰ ਹਰਿੰਦਰ ਸਿੰਘ ਨੇ ਪੂਰਾ ਯੋਗਦਾਨ ਪਾਇਆ। ਅਖੀਰ ਵਿੱਚ ਡਾਇਟ ਪ੍ਰਿੰਸੀਪਲ ਸੀਮਾ ਨੇ ਜੇਤੂ ਸਿਖਿਆਰਥੀਆਂ ਨੂੰ ਇਨਾਮ ਵੰਡੇ ਤੇ ਸਟੇਟ ਪਧਰੀ ਕੰਪੀਟੀਸ਼ਨ ਦੀ ਤਿਆਰੀ ਕਰਨ ਲਈ ਪ੍ਰੇਰਿਤ ਕੀਤਾ।

Posted By: Daily Suraj Bureau

Latest News