Daily Suraj

ਪੰਜਾਬੀ

ਸਟੱਡੀ ਸਰਕਲ ਵੱਲੋਂ ਕਰਵਾਇਆ ਬਾਲ ਕਵੀ ਦਰਬਾਰ ਯਾਦਗਾਰੀ ਹੋ ਨਿੱਬੜਿਆ

12 Jun, 2026 06:02 PM

(ਜਗਸੀਰ ਲੌਂਗੋਵਾਲ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਸੰਗਰੂਰ ਵਿਖੇ ਚੱਲ ਰਹੇ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਦੌਰਾਨ ਕੈਪਰ ਵਿਦਿਆਰਥੀਆਂ ਨੂੰ ਇਤਿਹਾਸਕ ਸਥਾਨ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ ਵਿਖੇ ਯਾਤਰਾ ਕਰਵਾਈ ਗਈ ਅਤੇ ਇੱਕ ਦਿਨ ਦਾ ਕੈਂਪ ਉਥੇ ਲਗਾਇਆ।‌ ਕੈਂਪ ਪ੍ਰਬੰਧਕ ਸੁਰਿੰਦਰ ਪਾਲ ਸਿੰਘ ਸਿਦਕੀ, ਬਲਵੰਤ ਸਿੰਘ ਭਿੱਖੀ, ਹਰਭਜਨ ਸਿੰਘ ਭੱਟੀ, ਕਰਮ ਸਿੰਘ ਨਮੋਲ, ਹਰਵਿੰਦਰ ਕੌਰ, ਅਮਨਦੀਪ ਕੌਰ ਦੀ ਅਗਵਾਈ ਵਿੱਚ ਵਿਦਿਆਰਥੀਆਂ ਦਾ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਤੇ ਸ. ਰਾਜਿੰਦਰ ਸਿੰਘ ਮੈਨੇਜਰ ਦੇ ਨਾਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਮਲਕੀਤ ਚੰਗਾਲ ਅਤੇ ਹੋਰ ਮੈਂਬਰਾਂ ਨੇ ਨਿੱਘਾ ਸਵਾਗਤ ਕੀਤਾ। ਸਮੂਹ ਕੈਂਪਰ ਖਾਲਸਾਈ ਨਾਅਰਿਆਂ ਦੇ ਨਾਲ ਮਾਰਚ ਕਰਦੇ ਹੋਏ ਗੁਰਦੁਆਰਾ ਸਾਹਿਬ ਵਿਖੇ ਪਹੁੰਚੇ।‌ ਬੱਚਿਆਂ ਵੱਲੋਂ ਮੂਲਮੰਤਰ ਜਾਪ ਨਾਲ ਸ਼ੁਰੂਆਤ ਕੀਤੀ ਗਈ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਦੱਸਿਆ।‌‌ ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ ਨੇ ਸਵਾਗਤੀ ਸ਼ਬਦ ਕਹੇ ਅਤੇ ਸਟੱਡੀ ਸਰਕਲ ਵੱਲੋਂ ਇੱਕ ਦਿਨ ਦਾ ਕੈਂਪ ਲਗਾਉਣ ਤੇ ਖੁਸ਼ੀ ਪ੍ਰਗਟ ਕੀਤੀ। ਉਪਰੰਤ ਮਹਿਕਪ੍ਰੀਤ ਕੌਰ ਦੇ ਸਟੇਜ ਸੰਚਾਲਨ ਅਧੀਨ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਬਾਲ ਕਵੀਦਰਬਾਰ ਆਯੋਜਿਤ ਕੀਤਾ ਗਿਆ ਜਿਸ ਵਿੱਚ ਨੰਨੇ ਮੁੰਨੇ ਬੱਚਿਆਂ ਤੋਂ ਲੈ ਕੇ ਵੱਡੀਆਂ ਕਲਾਸਾਂ ਦੇ ਵਿਦਿਆਰਥੀਆਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਤੋਂ ਇਲਾਵਾ ਗੁਰ ਇਤਿਹਾਸ, ਗੁਰਮਤਿ ਸਿਧਾਂਤਾਂ ਅਤੇ ਸਿੱਖ ਸਭਿਆਚਾਰ ਨਾਲ ਸਬੰਧਿਤ ਕਵਿਤਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਬੱਚਿਆਂ ਦਾ ਉਤਸ਼ਾਹ ਵਧਾਇਆ ਗਿਆ। ਮਹਿਕਪ੍ਰੀਤ ਕੌਰ, ਅਮਨਦੀਪ ਕੌਰ ਅਤੇ ਮੈਡਮ ਪਰਮਿੰਦਰ ਕੌਰ ਆਦਰਸ਼ ਸਕੂਲ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।‌ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਹਰਦੇਵ ਸਿੰਘ ਰੋਗਲਾ, ਰਿਪੁਦਮਨ ਸਿੰਘ ਢਿੱਲੋਂ, ਛੱਜੂ ਸਿੰਘ ਧਾਲੀਵਾਲ, ਮਨਪ੍ਰੀਤ ਸਿੰਘ ਭਲਵਾਨ , ਦਲਵੀਰ ਸਿੰਘ ਬਾਬਾ ਸਮੇਤ ਬੱਚਿਆਂ ਦੇ ਮਾਪਿਆਂ ਨੇ ਵੀ ਪ੍ਰੋਗ੍ਰਾਮ ਦਾ ਆਨੰਦ ਮਾਣਿਆ। ਬਾਲ ਕਵੀ ਦਰਬਾਰ ਦੌਰਾਨ ਸ੍ ਰਾਜਵਿੰਦਰ ਸਿੰਘ ਲੱਕੀ ਵੱਲੋਂ ਗੁਰੂ ਸਾਹਿਬ ਦੇ ਜੀਵਨ ਇਤਿਹਾਸ ਪ੍ਰਤੀ ਸਵਾਲ ਜਵਾਬ ਦਾ ਦੌਰ ਵੀ ਚਲਾਇਆ ਗਿਆ। ਸਹੀ ਜਵਾਬ ਦੇਣ ਵਾਲੇ ਬੱਚਿਆਂ ਨੂੰ ਮੌਕੇ ਤੇ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਅਤੇ ਕੈਂਪ ਪ੍ਬੰਧਕ ਟੀਮ ਦੇ ਨਾਲ ਕਰਮ ਸਿੰਘ ਰਵੀਦਾਸ ਪੁਰਾ, ਜਸਵਿੰਦਰ ਪਾਲ ਸਿੰਘ ਵਿੱਕੀ, ਗੁਰਮੇਲ ਸਿੰਘ ਜ਼ੋਨਲ ਵਿੱਤ ਸਕੱਤਰ, ਭਾਈ ਮੰਗਾ ਸਿੰਘ, ਗੁਰਮੀਤ ਕੌਰ ਆਦਿ ਵੱਲੋਂ ਇਨਾਮ ਦਿੱਤੇ ਗਏ।‌ ਇਸ ਪ੍ਰੋਗਰਾਮ ਲਈ ਸਤਿਗੁਰ ਸਿੰਘ ਅਕਾਊਂਟੈਂਟ, ਸਮਰਪੀ੍ਤ ਸਿੰਘ, ਰਵਨੀਤ ਕੌਰ ਅਤੇ ਗੁਰਦੁਆਰਾ ਸਟਾਫ ਨੇ ਵੱਖ ਵੱਖ ਸੇਵਾਵਾਂ ਰਾਹੀਂ ਸਹਿਯੋਗ ਦਿੱਤਾ।ਸਾਰੇ ਬਾਲ ਕਵੀਆਂ ਨੂੰ ਮੈਡਲ ਅਤੇ ਧਾਰਮਿਕ ਸਾਹਿਤ ਦਿੱਤਾ ਗਿਆ। ਸਮੂਹ ਮਾਪਿਆਂ ਦਾ ਵੀ ਸਨਮਾਨ ਕੀਤਾ ਜਦੋਂ ਕਿ ਕੈਂਪ ਪ੍ਬੰਧਕ ਟੀਮ ਨੂੰ ਗੁਰਦੁਆਰਾ ਸਾਹਿਬ ਵੱਲੋਂ ਸਿਰੋਪਾਉ ਅਤੇ ਸਾਹਿਤ ਦੇ ਕੇ ਸਨਮਾਨਿਤ ਕੀਤਾ ਗਿਆ। ਹਰਭਜਨ ਸਿੰਘ ਭੱਟੀ ਮੁੱਖ ਸੇਵਾਦਾਰ ਸੀ੍ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਨੇ ਸਟੱਡੀ ਸਰਕਲ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਸਟੱਡੀ ਸਰਕਲ ਵੱਲੋਂ ਮੈਨੇਜਰ ਰਾਜਿੰਦਰ ਸਿੰਘ, ਹਾਜ਼ਰ ਮੈਂਬਰ, ਰਿਪੁਦਮਨ ਸਿੰਘ ਢਿੱਲੋਂ, ਹਰਪ੍ਰੀਤ ਸਿੰਘ ਹੈਪੀ ਨੂੰ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਸ੍ ਹਰਦੇਵ ਸਿੰਘ ਰੋਗਲਾ ਨੇ ਸਟੱਡੀ ਸਰਕਲ ਵੱਲੋਂ ਬੱਚਿਆਂ ਨੂੰ ਆਪਣੇ ਵਿਰਸੇ ਅਤੇ ਸੱਭਿਆਚਾਰ ਨਾਲ ਜੋੜਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੇ ਪ੍ਰੋਗਰਾਮ ਲਈ ਸਟੱਡੀ ਸਰਕਲ ਨੂੰ ਖੁੱਲਾ ਸੱਦਾ ਦਿੱਤਾ ਜਾਂਦਾ ਹੈ। ਪਹਿਲੀ ਵਾਰ ਇਤਿਹਾਸਕ ਅਸਥਾਨ ਤੇ ਸਟੱਡੀ ਸਰਕਲ ਵੱਲੋਂ ਕੀਤਾ ਬਾਲ ਕਵੀ ਦਰਬਾਰ ਆਪਣੀ ਛਾਪ ਛੱਡਦਾ ਹੋਇਆ ਯਾਦਗਾਰੀ ਹੋ ਨਿੱਬੜਿਆ,ਭਾਈ ਹਰਪ੍ਰੀਤ ਸਿੰਘ ਗ੍ਰੰਥੀ ਸਿੰਘ ਵੱਲੋਂ ਕੀਤੀ ਅਰਦਾਸ ਨਾਲ ਸਮਾਗਮ ਦੀ ਸਮਾਪਤੀ ਹੋਈ।

Posted By: Daily Suraj Bureau

Latest News