U-19 ਵਿਸ਼ਵ ਕੱਪ ਸੈਮੀਫਾਈਨਲ ‘ਚ ਭਾਰਤ–ਅਫ਼ਗਾਨਿਸਤਾਨ ਦੀ ਟੱਕਰ
ਫ਼ੈਸਲ ਅਤੇ ਨਿਆਜ਼ਈ ਦੇ ਸੈਂਕੜਿਆਂ ਦੇ ਦਮ ‘ਤੇ ਅਫ਼ਗਾਨਿਸਤਾਨ ਨੇ ਬਣਾਈਆਂ ਕੁੱਲ ਇੰਨ੍ਹੀਆਂ ਦੌੜਾਂ ਫ਼ਾਈਨਲ ਦੀ ਟਿਕਟ ਹਾਸਲ ਕਰਨ ਲਈ ਭਾਰਤ ਅਤੇ ਅਫ਼ਗਾਨਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਫ਼ੈਸਲ ਸ਼ਿਨੋਜ਼ਾਦਾ ਅਤੇ ਉਜ਼ੈਰੁੱਲਾ ਨਿਆਜ਼ਈ ਦੇ ਸੈਂਕੜਿਆਂ ਦੇ ਦਮ ‘ਤੇ ਅਫ਼ਗਾਨਿਸਤਾਨ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 50 ਓਵਰਾਂ ਵਿੱਚ 4 ਵਿਕਟਾਂ ਦੇ ਨੁਕਸਾਨ ‘ਤੇ 310 ਰਨ ਬਣਾਏ ਹਨ। ਅਫ਼ਗਾਨਿਸਤਾਨ ਨੇ ਅੰਡਰ-19 ਵਰਲਡ ਕੱਪ ਦੇ ਦੂਜੇ ਸੈਮੀਫਾਈਨਲ ਵਿੱਚ ਭਾਰਤ ਨੂੰ ਜਿੱਤ ਲਈ 311 ਦੌੜਾਂ ਦਾ ਟਾਰਗੇਟ ਦਿੱਤਾ ਹੈ। ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਫੈਜ਼ਲ ਸ਼ਿਨੋਜ਼ਾਦਾ ਨੇ ਸ਼ਾਨਦਾਰ 110 ਦੌੜਾਂ ਬਣਾਈਆਂ, ਜਦਕਿ ਉਜ਼ੈਰੁੱਲਾ ਨਿਆਜ਼ਈ ਨੇ ਨਾਬਾਦ 101 ਦੌੜਾਂ ਦੀ ਪਾਰੀ ਖੇਡੀ। ਖਾਲਿਦ ਅਹਿਮਦਜ਼ਈ ਨੇ 31 ਅਤੇ ਉਸਮਾਨ ਸਾਦਾਤ ਨੇ 39 ਦੌੜਾਂ ਦਾ ਯੋਗਦਾਨ ਪਾਇਆ। ਦੋਵੇ ਟੀਮਾਂ ਭਾਰਤ: ਆਯੂਸ਼ ਮਹਾਤਰੇ (ਕਪਤਾਨ), ਆਰੋਨ ਜਾਰਜ, ਵੈਭਵ ਸੂਰਿਆਵੰਸ਼ੀ, ਵਿਹਾਨ ਮਲਹੋਤਰਾ, ਅਭਿਗਿਆਨ ਕੁੰਡੂ (ਵਿਕਟਕੀਪਰ), ਵੇਦਾਂਤ ਤ੍ਰਿਵੇਦੀ, ਆਰ ਐਸ ਅੰਬਰੀਸ, ਕਨਿਸ਼ਕ ਚੌਹਾਨ, ਖਿਲਾਨ ਪਟੇਲ, ਹੇਨਿਲ ਪਟੇਲ ਅਤੇ ਦੀਪੇਸ਼ ਦੇਵੇਂਦਰਨ। ਅਫਗਾਨਿਸਤਾਨ : ਮਹਿਬੂਬ ਖਾਨ (ਕਪਤਾਨ), ਉਸਮਾਨ ਸਾਦਤ, ਖਾਲਿਦ ਅਹਿਮਦਜ਼ਈ, ਫੈਜ਼ਲ ਸ਼ਿਨੋਜ਼ਾਦਾ, ਉਜ਼ੈਰਉੱਲ੍ਹਾ ਨਿਆਜ਼ਈ, ਅਜ਼ੀਜ਼ੁੱਲਾ ਮਿਆਖਿਲ, ਖਾਤਿਰ ਸਤਾਨਿਕਜ਼ਈ, ਅਬਦੁਲ ਅਜ਼ੀਜ਼, ਰੁਹੁੱਲਾ ਅਰਬ, ਨੂਰਿਸਤਾਨੀ ਉਮਰਜ਼ਈ ਅਤੇ ਵਾਹਿਦੁੱਲਾ ਜ਼ਦਰਾਨ।
Posted By: Daily Suraj Bureau