Daily Suraj

ਪੰਜਾਬੀ

ਮੁਕੇਰੀਆਂ ’ਚ ਕ੍ਰਿਸਮਸ ਦਾ ਤਿਉਹਾਰ ਮਨਾਇਆ

26 Dec, 2024 05:30 AM

ਮੁਕੇਰੀਆਂ : ਕੁਲਵੰਤ ਸਿੰਘ ਮਨਿਸਟਰੀ ਮੁਕੇਰੀਆਂ ਵੱਲੋਂ ਆਲ ਟੂ ਜੀਸਸ ਚਰਚ ਜੰਡਵਾਲ ਵਿਖੇ ਮੁੱਖ ਪ੍ਰਚਾਰਕ ਪਾਸਟਰ ਕੁਲਵੰਤ ਸਿੰਘ ਦੀ ਅਗਵਾਈ ਹੇਠ ਪ੍ਰਭੂ ਯਿਸੂ ਮਸੀਹ ਦਾ ਜਨਮ ਦਿਹਾੜਾ ਸੰਗਤਾਂ ਵੱਲੋਂ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਪਾਸਟਰ ਕੁਲਵੰਤ ਸਿੰਘ ਵੱਲੋਂ ਸੰਗਤਾਂ ਨੂੰ ਕ੍ਰਿਸਮਸ ਦੀ ਵਧਾਈ ਦਿੰਦੇ ਹੋਏ ਪ੍ਰਭੂ ਯਸੂ ਮਸੀਹ ਦੀ ਜ਼ਿੰਦਗੀ ਤੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਉਨਾਂ ਨੇ ਪ੍ਰਭੂ ਯਸੂ ਮਸੀਹ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਉਹਨਾਂ ਨੇ ਲੋਕਾਈ ਨੂੰ ਹੱਕ ਸੱਚ ਦਾ ਰਾਹ ਦਿਖਾਇਆ ਹੈ। ਇਸ ਮੌਕੇ ਉਨ੍ਹਾਂ ਨੇ ਬਿਮਾਰਾਂ, ਲਚਾਰਾਂ, ਦੁਖੀਆਂ ਅਤੇ ਨਸ਼ੇ ਦੀ ਗ੍ਰਿਫ਼ ਵਿੱਚ ਫਸੇ ਲੋਕਾਂ ਦੀ ਆਜ਼ਾਦੀ ਲਈ ਪ੍ਰਭੂ ਯਸੂ ਮਸੀਹ ਦੇ ਚਰਨਾਂ ਵਿੱਚ ਪ੍ਰਾਰਥਨਾ ਕੀਤੀ। ਇਸ ਮੌਕੇ ਆਰ ਟੂ ਗਲੋਰੀ ਜੀਸਸ ਚਰਚ ਜੰਡਵਾਲ ਦੇ ਪ੍ਰਧਾਨ ਮਾਈਕਲ ਗਿੱਲ ਵੱਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੱਤੀਆਂ।

Posted By: Daily Suraj Bureau

Latest News