Daily Suraj

ਪੰਜਾਬੀ

ਬੈਂਕ ਮੈਨੇਜਰ ਨੂੰ ਫਰਜੀ ਦਸਤਾਵੇਜ਼ ਭੇਜ ਕੇ ਧੋਖਾਧੜੀ ਕਰਨ ਵਾਲਾ ਦੋਸ਼ੀ ਕਾਬੂ*

27 Jan, 2026 01:15 PM

ਲੁਧਿਆਣਾ (ਰਵੀ ਕਾਲੜਾ) : ਸ਼੍ਰੀ ਸਵੱਪਨ ਸ਼ਰਮਾ, ਆਈ.ਪੀ.ਐਸ., ਕਮਿਸ਼ਨਰ ਪੁਲਿਸ, ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਿਪਟੀ ਕਮਿਸ਼ਨਰ ਪੁਲਿਸ ਸ਼੍ਰੀ ਹਰਪਾਲ ਸਿੰਘ ਪੀ.ਪੀ.ਐਸ. ਜੀ ਦੀ ਨਿਗਰਾਨੀ ਹੇਠ ਸਾਈਬਰ ਠੱਗਾਂ ਖਿਲ਼ਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ਼੍ਰੀ ਵੈਭਵ ਸਹਿਗਲ ਪੀ.ਪੀ.ਐਸ., ਵਧੀਕ ਡਿਪਟੀ ਕਮਿਸ਼ਨਰ ਪੁਲਿਸ, ਸਥਾਨਕ, ਲੁਧਿਆਣਾ ਅਤੇ ਸ਼੍ਰੀ ਮੁਰਾਦ ਜਸਵੀਰ ਸਿੰਘ ਗਿੱਲ ਪੀ.ਪੀ.ਐਸ. ਸਹਾਇਕ ਕਮਿਸ਼ਨਰ ਪੁਲਿਸ ਸਾਈਬਰ ਕ੍ਰਾਈਮ ਲੁਧਿਆਣਾ ਜੀ ਦੀ ਜੇਰੇ ਨਿਗਰਾਨੀ ਥਾਣਾ ਸਾਈਬਰ ਕ੍ਰਾਈਮ ਲੁਧਿਆਣਾ ਦੀ ਟੀਮ ਵੱਲੋਂ ਮੁੱਕਦਮਾ ਨੰਬਰ 5/2026 ਦੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ । ਦੋਸ਼ੀ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਮੁਦੱਈ ਮੁਕੱਦਮਾ ਦੇ ਬੈਂਕ ਮੈਨੇਜਰ ਨੂੰ ਫਰਜੀ ਦਸਤਵੇਜ਼ ਭੇਜ ਕੇ ਉਸਦੇ ਖਾਤਾ ਵਿੱਚੋਂ ਧੋਖੇ ਨਾਲ ਕ੍ਰੀਬ 4 ਲੱਖ 20 ਹਜਾਰ ਰੁਪਏ ਹਾਸਲ ਕੀਤੇ। ਇਸ ਵਿੱਚ ਕਮਿਸ਼ਨਰੇਟ ਲੁਧਿਆਣਾ ਦੇ ਥਾਣਾ ਸਾਈਬਰ ਕ੍ਰਾਈਮ ਦੇ ਤਫਤੀਸ਼ੀ ਅਫ਼ਸਰ ਐਸ.ਆਈ ਹਰਿੰਦਰਪਾਲ ਨੇ ਮਿਤੀ 21-01-2026 ਨੂੰ ਮੁਕੱਦਮਾ ਦੇ ਦੋਸ਼ੀ ਵਿਸ਼ਾਲ ਵਰਮਾ ਨੂੰ ਪੀਲੀਭੀਤ ਉੱਤਰ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਹੈ। ਦੋਸ਼ੀ ਦਾ ਮਿਤੀ 27-01-2026 ਤੱਕ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ, ਜਿਸ ਵਿੱਚ ਦੋਸ਼ੀ ਵਲੋਂ ਹੋਰ ਵੀ ਕਈ ਖੁਲਾਸੇ ਕੀਤੇ ਗਏ ਹਨ।

Posted By: Daily Suraj Bureau

Latest News