Daily Suraj

ਪੰਜਾਬੀ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲੁਧਿਆਣਾ ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਗ੍ਰਿਫਤਾਰ, 130 ਨਸ਼ੀਲੀਆਂ ਗੋਲੀਆਂ ਬਰਾਮਦ

09 Mar, 2026 12:15 PM

ਰਵੀ ਕਾਲੜਾ ਮਾਨਯੋਗ ਸ੍ਰੀ ਸਵਪਨ ਸ਼ਰਮਾ, IPS, ਕਮਿਸ਼ਨਰ ਪੁਲਿਸ ਲੁਧਿਆਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸ੍ਰੀ ਜਸਕਿਰਨਜੀਤ ਸਿੰਘ ਤੇਜਾ, PPS, ਡਿਪਟੀ ਕਮਿਸ਼ਨਰ ਪੁਲਿਸ (ਦਿਹਾਤੀ) ਲੁਧਿਆਣਾ, ਸ੍ਰੀ ਕੰਵਲਪ੍ਰੀਤ ਸਿੰਘ ਚਾਹਲ, PPS, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ-03 ਲੁਧਿਆਣਾ ਅਤੇ ਸ੍ਰੀ ਜਤਿੰਦਰ ਸਿੰਘ, PPS, ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ ਦੀ ਯੋਗ ਅਗਵਾਈ ਹੇਠ ਨਸ਼ਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਥਾਣਾ ਲਾਡੋਵਾਲ ਪੁਲਿਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਗਰੇਵਾਲ, ਮੁੱਖ ਅਫਸਰ ਥਾਣਾ ਲਾਡੋਵਾਲ ਨੇ ਦੱਸਿਆ ਕਿ ਮਿਤੀ 08.03.2026 ਨੂੰ ਸ:ਥ ਟਹਿਲ ਸਿੰਘ ਨੰਬਰ 1852/ਲੁਧਿ. ਸਮੇਤ ਪੁਲਿਸ ਪਾਰਟੀ ਦੌਰਾਨੇ ਇਲਾਕਾ ਗਸ਼ਤ ਲਾਡੋਵਾਲ ਟੋਲ ਪਲਾਜਾ ਤੋਂ ਪੰਜ ਢੇਰਾ ਵੱਲ ਜਾਂਦੇ ਕੱਚੇ ਰਸਤੇ ਉੱਤੇ ਮੌਜੂਦ ਸੀ। ਇਸ ਦੌਰਾਨ ਸ਼ੱਕ ਦੇ ਆਧਾਰ 'ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸਦੀ ਪਛਾਣ ਰਜਿੰਦਰ ਸਿੰਘ ਉਰਫ ਜਿੰਦਰ ਪੁੱਤਰ ਗੋਕਲ ਚੰਦ ਵਾਸੀ ਪਿੰਡ ਤਲਵੰਡੀ ਕਲਾਂ, ਥਾਣਾ ਲਾਡੋਵਾਲ, ਲੁਧਿਆਣਾ ਵਜੋਂ ਹੋਈ। ਤਲਾਸ਼ੀ ਦੌਰਾਨ ਦੋਸ਼ੀ ਪਾਸੋਂ 130 ਨਸ਼ੀਲੀਆਂ ਗੋਲੀਆਂ ਮਾਰਕਾ ALPRAZOLAM 0.5 Mg ਬਰਾਮਦ ਹੋਈਆਂ। ਇਸ ਸੰਬੰਧੀ ਦੋਸ਼ੀ ਦੇ ਖ਼ਿਲਾਫ਼ ਮੁਕੱਦਮਾ ਨੰਬਰ 48 ਮਿਤੀ 08.03.2026 ਅਧੀਨ ਧਾਰਾ 22 NDPS Act ਥਾਣਾ ਲਾਡੋਵਾਲ, ਕਮਿਸ਼ਨਰੇਟ ਲੁਧਿਆਣਾ ਵਿੱਚ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਦੋਸ਼ੀ ਖਿਲਾਫ ਪਹਿਲਾਂ ਵੀ NDPS Act ਅਤੇ Ex. Act ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕਮਿਸ਼ਨਰੇਟ ਪੁਲਿਸ ਲੁਧਿਆਣਾ ਵਿੱਚ 8 ਮੁਕੱਦਮੇ ਅਤੇ ਪੁਲਿਸ ਜਿਲ੍ਹਾ ਜਲੰਧਰ ਵਿੱਚ 01 ਮੁਕੱਦਮਾ ਦਰਜ ਹੈ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।

Posted By: Daily Suraj Bureau

Latest News