Daily Suraj

ਪੰਜਾਬੀ

16380 ਗੋਲੀਆਂ ਤੇ 12 ਬੌਤਲ ਸ਼ਰਾਬ ਸਮੇਤ 3 ਗ੍ਰਿਫਤਾਰ

12 Dec, 2020 05:30 AM

ਫਤਿਹਗੜ੍ਹ ਸਾਹਿਬ, 12 ਦਸੰਬਰ (ਮੁਖਤਿਆਰ ਸਿੰਘ/ਹਰਜਿੰਦਰ ਧੀਮਾਨ)-ਥਾਣਾ ਬਡਾਲੀ ਆਲਾ ਸਿੰਘ ਪੁਲਸ ਨੇ 3 ਵਿਅਕਤੀਆਂ ਨੂੰ 16380 ਗੋਲੀਆਂ ਅਤੇ 12 ਬੋਤਲਾ ਸ਼ਰਾਬ ਸਮੇਤ ਵੱਖ-ਵੱਖ ਥਾਵਾ ਤੋਂ ਗ੍ਰਿਫਤਾਰ ਕਰ ਵੱਖ-ਵੱਖ ਮਾਮਲੇ ਦਰਜ ਕੀਤੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ. ਪੀ. ਜਾਂਚ ਜਗਜੀਤ ਸਿੰਘ ਜੱਲ੍ਹਾ ਅਤੇ ਡੀ. ਐੱਸ. ਪੀ. ਸੁਖਵਿੰਦਰ ਸਿੰਘ ਚੋਹਾਨ ਨੇ ਦੱਸਿਆ ਕਿ ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਅਤੇ ਪੁਲਸ ਚੌਕੀ ਚੁੰਨੀ ਕਲਾਂ ਦੇ ਇੰਚਾਰਜ ਕੁਲਵਿੰਦਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਮੋਟਰਸਾਈਕਲ ਨੰਬਰ ਪੀ. ਬੀ. 23 ਜੀ-8470 ਤੇ ਸਵਾਰ ਕੁਲਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਬਹਿਲਾਖਾਨਪੁਰ ਅਤੇ ਪਵਨ ਕੁਮਾਰ ਉਰਫ ਬਬਲਾ ਵਾਸੀ ਪਿੰਡ ਚੁੰਨੀ ਕਲਾਂ ਨੂੰ 16380 ਗੋਲੀਆਂ ਸਮੇਤ ਗ੍ਰਿਫਤਾਰ ਕਰ ਥਾਣਾ ਬਡਾਲੀ ਆਲਾ ਸਿੰਘ ਵਿਖੇ ਐਨ. ਡੀ. ਪੀ. ਐਸ. ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਕੁਲਵਿੰਦਰ ਸਿੰਘ ਅਤੇ ਪਵਨ ਕੁਮਾਰ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸੇ ਤਰਾਂ ਥਾਣਾ ਬਡਾਲੀ ਆਲਾ ਸਿੰਘ ਦੇ ਐਸ. ਐੱਚ. ਓ. ਇੰਸਪੈਕਟਰ ਨਵਦੀਪ ਸਿੰਘ ਦੀ ਅਗਵਾਈ ਵਿਚ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਪੁਲਸ ਪਾਰਟੀ ਸਮੇਤ ਕਾਰਵਾਈ ਕਰਦੇ ਹੋਏ ਤਰੁਣ ਕੁਮਾਰ ਵਾਸੀ ਪਿੰਡ ਦਾਦੂਮਾਜਰਾ ਨੂੰ 12 ਬੌਤਲਾ ਸ਼ਰਾਬ ਚੰਡੀਗੜ੍ਹ ਮਾਰਕਾ ਸਮੇਤ ਗ੍ਰਿਫਤਾਰ ਕਰ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕੀਤਾ ਹੈ। ਤਰੁਣ ਕੁਮਾਰ ਨੂੰ ਮਾਨਯੋਗ ਅਦਾਲਤ ਫਤਿਹਗੜ੍ਹ ਸਾਹਿਬ ਵਿਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਲੇ ਲਿਆ ਹੈ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

Posted By: Daily Suraj Bureau

Latest News