Daily Suraj

ਪੰਜਾਬੀ

ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਮੁਫ਼ਤ ਬੱਸ ਯਾਤਰਾ ਅੱਜ

07 Dec, 2024 05:30 AM

ਫਗਵਾੜਾ : ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਤੇ ਸ਼ਿਵ ਸੈਨਾ (ਅਖੰਡ ਭਾਰਤ) ਵੱਲੋਂ ਸੱਤਵਾਂ ਮੁਫ਼ਤ ਧਾਰਮਿਕ ਬੱਸ ਟੂਰ ਐਤਵਾਰ 8 ਦਸੰਬਰ ਸਵੇਰੇ 6 ਵਜੇ ਜੇ.ਸੀ.ਟੀ ਮਿੱਲ ਦੇ ਸਾਹਮਣੇ ਸ਼੍ਰੀ ਹਨੂੰਮਾਨ ਜੀ ਦੇ ਮੰਦਰ ਤੋਂ ਰਵਾਨਾ ਹੋਵੇਗਾ। ਜਾਣਕਾਰੀ ਦਿੰਦਿਆਂ ਕਮੇਟੀ ਦੇ ਪ੍ਰਧਾਨ ਅਜੈ ਮਹਿਤਾ, ਜਨਰਲ ਸਕੱਤਰ ਡਾ. ਭੂਸ਼ਨ ਸ਼ਰਮਾ ਤੇ ਮੀਤ ਪ੍ਰਧਾਨ ਨਵੀਨ ਕਾਲੀਆ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਨੂੰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ, ਦੁਰਗਿਆਣਾ ਮੰਦਰ ਦੇ ਦਰਸ਼ਨ ਕਰਵਾਏ ਜਾਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਜਲ੍ਹਿਆਂਵਾਲਾ ਬਾਗ ਵੀ ਦਿਖਾਇਆ ਜਾਵੇਗਾ। ਸ਼ਾਮ ਨੂੰ ਸ਼ਰਧਾਲੂਆਂ ਲਈ ਅਟਾਰੀ ਬਾਘਾ ਬਾਰਡਰ ਤੇ ਰੀਟ੍ਰੀਟ ਸੈਰੇਮਨੀ ਵੀ ਦਿਖਾਈ ਜਾਵੇਗੀ। ਇਸ ਦੌਰਾਨ ਸ਼ਰਧਾਲੂਆਂ ਦੇ ਖਾਣ-ਪੀਣ ਦਾ ਪ੍ਰਬੰਧ ਜੈ ਮਾਂ ਚਿੰਤਪੁਰਨੀ ਧਾਰਮਿਕ ਕਮੇਟੀ ਵੱਲੋਂ ਕੀਤਾ ਗਿਆ ਹੈ। ਸ਼ਰਧਾਲੂਆਂ ਦੀ ਵਾਪਸੀ ਤੇ ਬਾਬਾ ਬਾਲਕ ਨਾਥ ਮੰਦਿਰ, ਕੋਟਕਲਾਂ, ਜੀ.ਟੀ ਰੋਡ ਜਲੰਧਰ ਰਾਤ ਦਾ ਭੰਡਾਰਾ ਵੀ ਲਾਇਆ ਜਾਵੇਗਾ। ਇਸ ਮੌਕੇ ਰਮਨ ਨਹਿਰਾ, ਜਤਿੰਦਰ ਕੌਸ਼ਲ ਬੱਬੀ, ਦੁਪਿੰਦਰ ਸਿਆਲ,ਅਨਿਲ ਗੋਇਲ ਤੇ ਰੁਬਲ ਥੰਮਣ ਵੀ ਹਾਜ਼ਰ ਸਨ।

Posted By: Daily Suraj Bureau

Latest News