ਪੰਜਾਬ ਲਈ ਕਰੋਨਾ ਵੈਕਸੀਨ ਦੀਆਂ 2.04 ਲੱਖ ਖੁਰਾਕਾਂ ਪੁੱਜੀਆਂ
ਲੁਧਿਆਣਾ, 12 ਜਨਵਰੀਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਬਣਾਏ ਟੀਕੇ ਕੋਵਿਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਨੂੰ ਪੰਜਾਬ ਪਹੁੰਚੀ। ਪਹਿਲੀ ਖੇਪ ਵਿਚ 2.04 ਲੱਖ ਖੁਰਾਕਾਂ ਹਨ। ਇਹ ਖੇਪ ਬਾਅਦ ਦੁਪਹਿਰ 1 ਵਜੇ ਦੇ ਕਰੀਬ ਮੁਹਾਲੀ ਦੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚੀ। ਏਅਰਪੋਰਟ ਦੇ ਸੀਈਓ ਅਜੇ ਭਾਰਦਵਾਜ ਨੇ ਵੈਕਸੀਨ ਪਹੁੰਚਣ ਦੀ ਪੁਸ਼ਟੀ ਕੀਤੀ। ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ ਨੇ ਦੱਸਿਆ ਕਿ ਹਵਾਈ ਅੱਡੇ ਤੋਂ ਟੀਕਿਆਂ ਦੀ ਖੇਪ ਸਖਤ ਸੁਰੱਖਿਆ ਅਧੀਨ ਸੈਕਟਰ 24, ਚੰਡੀਗੜ੍ਹ ਦੇ ਆਪਣੇ ਟੀਕਾ ਭੰਡਾਰ ਵਿੱਚ ਭੇਜ ਰਹੀ ਹੈ। ਇਹ ਟੀਕਾ ਬੁੱਧਵਾਰ ਨੂੰ ਰਾਜ ਭਰ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਭੇਜਿਆ ਜਾਵੇਗਾ। ਜ਼ਿਲ੍ਹਾ ਪ੍ਰਸ਼ਾਸਨ ਟੀਕਾ ਆਪਣੇ-ਆਪਣੇ ਸਟੋਰਾਂ ਵਿੱਚ ਰੱਖੇਗਾ।
Posted By: Daily Suraj Bureau