Daily Suraj

ਪੰਜਾਬੀ

ਭਾਜਪਾ ਵੱਲੋਂ ਵੱਡੀ ਕਾਰਵਾਈ

18 Dec, 2024 05:30 AM

ਲੁਧਿਆਣਾ - ਲੁਧਿਆਣਾ ਭਾਜਪਾ ਨੇ ਆਪਣੇ ਕਈ ਆਗੂਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਜਨੀਸ਼ ਧੀਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਪਾਰਟੀ ਦੇ ਸਾਬਕਾ ਕੌਂਸਲਰਾਂ ਸਮੇਤ ਇੱਕ ਦਰਜਨ ਆਗੂਆਂ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਰਬਜੀਤ ਸਿੰਘ ਕਾਕਾ, ਪਰਮਿੰਦਰ ਸਿੰਘ ਲਾਪਰਾ, ਸੁਰਜੀਤ ਸਿੰਘ ਰਾਏ, ਬਲਵਿੰਦਰ ਸਿੰਘ ਬਿੰਦਰ, ਮੰਨੂ ਅਰੋੜਾ, ਅਮਰਜੀਤ ਸਿੰਘ ਕਾਲੀ, ਸਰਵਨ ਅੱਤਰੀ, ਅਜੇ ਗੋਸਵਾਮੀ, ਸ਼ਿਵ ਦੇਵੀ ਗੋਸਵਾਮੀ, ਸੀਮਾ ਸ਼ਰਮਾ, ਸ਼ਿਆਮ ਸ਼ਾਸਤਰੀ, ਹਰਜਿੰਦਰ ਸਿੰਘ, ਕੁਲਦੀਪ ਸ਼ਰਮਾ, ਸੰਦੀਪ ਮਨੀ, ਡਾ. ਨਰੇਸ਼ ਸਿਆਲ, ਅਨੀਤਾ ਸ਼ਰਮਾ ਆਦਿ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ।

Latest News