Daily Suraj

ਪੰਜਾਬੀ

ਗਾਇਕ B Praak ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ January 17, 2026 in ਖਬਰਾਂ, ਪੰਜਾਬ, ਫ਼ਿਲਮੀ

17 Jan, 2026 01:57 PM

ਮੋਹਾਲੀ,ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ ਪ੍ਰਾਕ (Big News) ਨੂੰ ਜਾਨੋਂ ਮਾਰਨ ਦੀ ਧਮਕੀ ਮਿਲਣ ਦੀ ਖਬਰ ਸ੍ਹਾਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਦਿੱਤੀ ਗਈ ਹੈ ਅਤੇ 10 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਹੈ ਅਤੇ ਮੰਗ ਪੂਰੀ ਨਾ ਹੋਣ ‘ਤੇ ਗੰਭੀਰ ਨਤੀਜੇ ਭੁਗਤਣ ਦੀ ਚੇਤਾਵਨੀ ਦਿੱਤੀ ਹੈ। ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਮੋਹਾਲੀ ਦੇ ਐਸਐਸਪੀ ਕੋਲ ਦਰਜ ਕਰਵਾਈ ਗਈ ਹੈ ਅਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮੋਹਾਲੀ ਪੁਲਿਸ ਕੋਲ ਦਰਜ ਸ਼ਿਕਾਇਤ ਦੇ ਅਨੁਸਾਰ ਬੀ ਪ੍ਰਾਕ (Big News) ਨਾਲ ਜੁੜੇ ਪੰਜਾਬੀ ਗਾਇਕ ਦਿਲਨੂਰ ਨੂੰ ਇਹ ਧਮਕੀ ਭਰੀ ਕਾਲ ਆਈ ਹੈ। ਸ਼ਿਕਾਇਤ ਅਨੁਸਾਰ ਦਿਲਨੂਰ ਨੂੰ ਪਹਿਲਾਂ 5 ਜਨਵਰੀ ਨੂੰ ਇੱਕ ਕਾਲ ਆਈ ਪਰ ਉਸ ਉਸ ਸਮੇਂ ਜਵਾਬ ਨਹੀਂ ਦੇ ਸਕਿਆ, ਅਗਲੇ ਦਿਨ 6 ਜਨਵਰੀ ਨੂੰ ਦਿਲਨੂਰ ਨੂੰ ਫੇਰ ਇੱਕ ਵਿਦੇਸ਼ੀ ਨੰਬਰ ਤੋਂ ਇੱਕ ਹੋਰ ਕਾਲ ਆਈ। ਪਰ ਇਹ ਕਾਲ ਸ਼ੱਕੀ ਲੱਗਣ ‘ਤੇ, ਉਸਨੇ ਤੁਰੰਤ ਡਿਸਕਨੈਕਟ ਕਰ ਦਿੱਤੀ। ਥੋੜ੍ਹੀ ਦੇਰ ਬਾਅਦ, ਉਸਨੂੰ ਉਸੇ ਨੰਬਰ ਤੋਂ ਇੱਕ ਵੌਇਸ ਮੈਸੇਜ ਮਿਲਿਆ। ਆਡੀਓ ਮੈਸੇਜ ਵਿੱਚ, ਕਾਲ ਕਰਨ ਵਾਲੇ ਨੇ ਕਥਿਤ ਤੌਰ ‘ਤੇ ਆਪਣੀ ਪਛਾਣ ਆਰਜੂ ਬਿਸ਼ਨੋਈ ਵਜੋਂ ਕੀਤੀ ਅਤੇ ਬੀ ਪ੍ਰਾਕ ਤੋਂ 10 ਕਰੋੜ ਰੁਪਏ ਦੀ ਮੰਗ ਕੀਤੀ।ਕਾਲ ਕਰਨ ਵਾਲੇ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗ ਪੂਰੀ ਨਹੀਂ ਕੀਤੀ ਗਈ, ਤਾਂ ਇੱਕ ਹਫ਼ਤੇ ਦੇ ਅੰਦਰ ਗੰਭੀਰ ਨਤੀਜੇ ਭੁਗਤਣੇ ਪੈਣਗੇ। ਸ਼ਿਕਾਇਤ ਦੇ ਹਿੱਸੇ ਵਜੋਂ ਇਹ ਵੌਇਸ ਮੈਸੇਜ ਪੁਲਿਸ ਨਾਲ ਸਾਂਝਾ ਕੀਤਾ ਗਿਆ ਹੈ। ਘਟਨਾ ਤੋਂ ਬਾਅਦ, ਦਿਲਨੂਰ ਨੇ ਮੋਹਾਲੀ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਨੂੰ ਇੱਕ ਲਿਖਤੀ ਸ਼ਿਕਾਇਤ ਸੌਂਪੀ। ਮੋਹਾਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਧਮਕੀ ਭਰੀਆਂ ਕਾਲਾਂ ਅਤੇ ਸੰਦੇਸ਼ਾਂ ਦੇ ਸਰੋਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।

Posted By: Daily Suraj Bureau

Latest News