ਰਾਜਾ ਵੜਿੰਗ ਨੇ ਏਜੀ ਦਫ਼ਤਰ ਦੀਆਂ ਪੋਸਟਾਂ ’ਚ ਰਾਖਵਾਂਕਰਨ ’ਤੇ ‘ਆਪ’ ਨੂੰ ਘੇਰਿਆ

 ਰਾਜਾ ਵੜਿੰਗ ਨੇ ਏਜੀ ਦਫ਼ਤਰ ਦੀਆਂ ਪੋਸਟਾਂ ’ਚ ਰਾਖਵਾਂਕਰਨ ’ਤੇ ‘ਆਪ’ ਨੂੰ ਘੇਰਿਆ

 ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ਵਿਰੁਧ ਰਿਜਰਵੈਸ਼ਨ ਕੋਟੇ ’ਤੇ ਵੱਡਾ ਬਿਆਨ ਦਿਤਾ ਹੈ। ਉਨ੍ਹਾਂ ਪ੍ਰੈਸ ਕਾਨਫ਼ਰੰਸ ਕਰਦਿਆਂ ਪਹਿਲਾਂ ਸਮੂਹ ਕਾਂਗਰਸ ਪਾਰਟੀ ਵਲੋਂ ਪਹਿਲਗਾਮ ਹਮਲੇ ਦੀ ਨਿੰਦਾ ਕਰਦੀ ਹੈ ਤੇ ਕਿਹਾ ਕਿ ਇਸ ਹਮਲੇ ਵਿਰੁਧ ਦੇਸ਼ ਇੱਕਜੁੱਟ ਹੈ। ਅਸੀਂ ਦੇਸ਼ ਦੀ ਅਖੰਡਤਾ ਲਈ ਲੜ ਲੜਾਈ ਲੜ ਰਹੇ ਹਾਂ ਅਤੇ ਪ੍ਰਧਾਨ ਮੰਤਰੀ ਜੋ ਵੀ ਫ਼ੈਸਲਾ ਲੈਣਗੇ, ਅਸੀਂ ਉਸ ਦੇ ਨਾਲ ਖੜ੍ਹੇ ਰਹਾਂਗੇ।

ਰਾਜਾ ਵੜਿੰਗ ਨੇ ਆਮ ਆਦਮੀ ਪਾਰਟੀ ’ਤੇ ਹਮਲਾ ਕਰਦਿਆਂ ਕਿਹਾ ਕਿ 'ਆਪ' ਸਰਕਾਰ ਨੇ ਹਾਲ ਹੀ ’ਚ ਵੱਡੀਆਂ-ਵੱਡੀਆਂ ਗੱਲਾਂ ਕੀਤੀਆਂ ਅਤੇ ਜਿਸ ਦੇ ਨਾਲ ਹੀ ਉਨ੍ਹਾਂ ਦੇ 94 ਵਿਧਾਇਕਾਂ ਨੂੰ ਦਸਤਾਵੇਜ਼ ਦਿਤੇ, ਜਿਸ ਤੋਂ ਬਾਅਦ ਉਨ੍ਹਾਂ ਨੇ ਪ੍ਰਚਾਰ ਸ਼ੁਰੂ ਕਰ ਦਿਤਾ ਅਤੇ ਵੱਡਾ ਤੋਹਫ਼ਾ ਦੇਣ ਦਾ ਐਲਾਨ ਕੀਤਾ, ਕਿ ਅਸੀਂ ਰਾਖਵਾਂਕਰਨ ਦਿਤਾ ਹੈ। ਉਨ੍ਹਾਂ ਕਿਹਾ ਕਿ ਐਡਵੋਕੇਟ ਜਨਰਲ ਦਫ਼ਤਰ ’ਚ ਰਾਖਵਾਂਕਰਨ ਇਹ 'ਆਪ' ਸਰਕਾਰ ਦਾ ਫ਼ੈਸਲਾ ਨਹੀਂ ਇਹ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਦੀ ਵਿਵਸਥਾ ਹੈ। 

ਉਨ੍ਹਾਂ ਸੱਚਾਈ ਦਸਦਿਆਂ ਕਿਹਾ ਕਿ 2006 ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਜਿਸ ਵਿਚ ਇਕ ਐਕਟ ਬਣਾਇਆ ਸੀ। ਜਿਸ ਵਿਚ 25% SC ਤੇ 12% BC ਲਈ ਇਕ ਐਕਟ ਬਣਾਇਆ ਗਿਆ ਸੀ। ਜਿਸ ਵਿਚ ਇਹ ਕਿਹਾ ਗਿਆ ਸੀ ਕਿ ਜਦੋਂ ਵੀ ਅਜਿਹੀ ਭਰਤੀ ਹੋਵੇਗੀ, ਇਹ ਕੋਟਾ ਉਸ ਵਿਚ ਲਾਗੂ ਹੋਵੇਗਾ, ਭਾਵੇਂ ਇਹ ਐਡਹਾਕ ਹੋਵੇ ਜਾਂ ਕੰਟਰੈਕਟ।

ਉਨ੍ਹਾਂ ਕਿਹਾ 2006 ਤੋਂ ਬਾਅਦ ਅਕਾਲੀ ਸਰਕਾਰ ਆਈ। ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿਤਾ। ਇਸ ਤੋਂ ਬਾਅਦ 09.12.2021 ਨੂੰ ਕਾਂਗਰਸ ਸਰਕਾਰ ਨੇ ਇਸ ਨੂੰ ਲਾਗੂ ਕਰਨ ਲਈ ਇਕ ਪੱਤਰ ਰਾਹੀਂ ਏਜੀ ਦਫ਼ਤਰ ਨੂੰ ਭੇਜਿਆ ਸੀ। ਇਹ ਪੱਤਰ ਕਾਂਗਰਸ ਦੇ ਮੁੱਖ ਮੰਤਰੀ ਨੇ ਜਾਰੀ ਕੀਤਾ ਸੀ, ਜਿਸ ਤੋਂ ਬਾਅਦ 2022 ਵਿਚ 'ਆਪ' ਸਰਕਾਰ ਆਈ।

2022 ਵਿਚ ਕਾਂਗਰਸ ਸਰਕਾਰ ਦੌਰਾਨ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਨੂੰ ਨਜ਼ਰਅੰਦਾਜ਼ ਕਰਦਿਆਂ 22,08,2022 ਨੂੰ ਐਸਸੀ ਰਿਜ਼ਰਵੇਸ਼ਨ ਅਧੀਨ ਸਿਰਫ਼ 58 ਅਸਾਮੀਆਂ ਜਾਰੀ ਕੀਤੀਆਂ ਗਈਆਂ, ਜਿਨ੍ਹਾਂ ’ਚ ਓਬੀਸੀ ਲਈ ਤੇ ਬੀਸੀ ਨੂੰ ਛੱਡ ਦਿਤਾ ਗਿਆ। ਉਹ 2 ਮਹੀਨਿਆਂ ਲਈ ਜਾਰੀ ਕੀਤੀਆਂ ਗਈਆਂ ਤੇ ਮਾਰਚ 2025 ’ਚ ਉਨ੍ਹਾਂ ਹਟਾ ਵੀ ਦਿਤਾ ਗਿਆ ਤੇ ਹੁਣ ਦੁਬਾਰਾ ਅਸਾਮੀਆਂ ਕੱਢੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਹੁਣ ਦੁਬਾਰਾ ਜਿਹੜੀਆਂ ਪੋਸਟਾਂ ਕੱਢਿਆਂ ਗਈਆਂ ਹਨ। ਉਹ ਇਸ਼ਤਿਹਾਰ ਵੀ ਬਿਨਾਂ ਬੀਸੀ ਦੇ ਆਇਆ ਹੈ। ਉਨ੍ਹਾਂ ਕਿਹਾ ਭਗਵੰਤ ਮਾਨ ’ਤੇ ਹਮਲਾ ਕਰਦਿਆਂ ਕਿਹਾ ਕਿ ਇਸ ਲਈ ਤੁਸੀਂ ਅਧਿਕਾਰ ਦਿਤਾ ਨਹੀਂ ਸਗੋਂ ਖੋਹਿਆ ਹੈ।

#RajaWarring #AAPPunjab #AGOfficeRecruitment #PoliticalAppointments #TransparencyInJobs #CongressVsAAP #PunjabPolitics #GovernmentJobs