Daily Suraj

ਪੰਜਾਬੀ

ਜ਼ਿਲ੍ਹਾ ਕਰਾਟੇ ਚੈਂਪੀਅਨਸ਼ਿਪ ’ਚ ਸੇਕਰਡ ਸਕੂਲ ਦੇ ਖਿਡਾਰੀ ਛਾਏ

17 May, 2025 10:11 PM

ਸੰਗਤ ਮੰਡੀ : ਬਠਿੰਡਾ ਵਿਖੇ ਹੋਈ ਚੌਥੀ ਜ਼ਿਲ੍ਹਾ ਪੱਧਰੀ ਕਰਾਟੇ ਚੈਂਪੀਅਨਸ਼ਿਪ ਵਿਚ ਸੇਕਰਡ ਹਾਰਟ ਕਾਨਵੇਂਟ ਸਕੂਲ ਸੰਗਤ ਮੰਡੀ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਓਵਰ ਆਲ ਟਰਾਫ਼ੀ ਤੇ ਕਬਜ਼ਾ ਕੀਤਾ ਹੈ। ਸਕੂਲ ਦੇ ਡੀਪੀ ਜਸਮੀਤ ਕੌਰ ਨੇ ਦੱਸਿਆ ਕਿ 14 ਮਈ ਨੂੰ ਬਠਿੰਡਾ ਵਿਖੇ ਹੋਈ ਜ਼ਿਲ੍ਹਾ ਓਪਨ ਕਰਾਟੇ ਟੂਰਨਾਮੈਂਟ ਵਿੱਚ ਸਕੂਲ ਦੇ 28 ਖਿਡਾਰੀਆਂ ਨੇ ਭਾਗ ਲੈ ਕੇ 11 ਗੋਲਡ ਮੈਡਲ, 8 ਸਿਲਵਰ ,ਅਤੇ 9 ਬਰਾਉਂਜ਼ ਮੈਡਲ ਜਿੱਤੇ ਹਨ। ਉਨ੍ਹਾਂ ਕਿਹਾ ਕਿ ਸਕੂਲ ਦੀ ਖਿਡਾਰਨ ਜੈਸਮੀਨ ਕੌਰ ਨੇ 29 ਕਿਲੋ ਭਾਰ ਵਰਗ ਨਿਮਖਬੀਰ ਕੌਰ ਨੇ 39 ਕਿਲੋ, ਤਰਨੂਰਪ੍ਰੀਤ ਕੌਰ ਨੇ 54 ਕਿਲੋ, ਜਸ਼ਨਦੀਪ ਸਿੰਘ ਨੇ 29 ਕਿਲੋ, ਸਾਹਿਬਜੋਤ ਸਿੰਘ 34 ਕਿਲੋ, ਹਰਮਨਪ੍ਰੀਤ ਸਿੰਘ 41 ਕਿਲੋ, ਜਸਮੀਤ ਸ਼ਰਮਾ 32 ਕਿਲੋ, ਏਕਮਪ੍ਰੀਤ 57 ਕਿਲੋ, ਕਰਨਵੀਰ ਸਿੰਘ 78 ਕਿਲੋ, ਬਿਕਰਮਜੀਤ ਸਿੰਘ 38 ਕਿਲੋ, ਅਤੇ ਤਨਰਾਜ ਸਿੰਘ ਨੇ 63 ਕਿਲੋ ਭਾਰ ਵਰਗ ਚ ਗੋਲਡ ਮੈਡਲ ,ਰਤਨਜੋਤ ਕੌਰ ਨੇ 28 ਕਿਲੋ,ਹਰਸ਼ਿਕਾ 46 ਕਿਲੋ, ਏਕਮਵੀਰ ਕੌਰ 44 ਕਿਲੋ, ਸਹਿਜਪ੍ਰੀਤ ਕੌਰ 33 ਕਿਲੋ, ਨਵਰਾਜ ਸਿੰਘ 28 ਕਿਲੋ, ਅਭਿਜੋਤ ਸਿੰਘ 36 ਕਿਲੋ ਫਤਹਿ ਸਿੰਘ 53 ਕਿਲੋ, ਅਮਨਦੀਪ ਸਿੰਘ ਨੇ 52ਕਿਲੋ ਭਾਰ ਵਰਗ ਚ ਸਿਲਵਰ ਮੈਡਲ, ਖਿਡਾਰੀ ਗੁਰਲੀਨ ਕੌਰ ਨੇ 36 ਕਿਲੋ, ਨਵਦੀਪ ਕੌਰ 27 ਕਿਲੋ, ਹਰਪ੍ਰੀਤ ਕੌਰ 47 ਕਿਲੋ ਸੁਖਮਨਵੀਰ ਕੌਰ 66 ਕਿਲੋ, ਯਾਦਵੀਰ ਸਿੰਘ 34 ਕਿਲੋ,ਪੁਨੀਤ 33 ਕਿਲੋ,ਉਪਿੰਦਰਦੀਪ ਸਿੰਘ 63 ਕਿਲੋ, ਮਨਪ੍ਰੀਤ ਸਿੰਘ 28 ਕਿੱਲੋ, ਅਤੇ ਨਵਜੌਤ ਸਿੰਘ ਨੇ 59 ਕਿਲੋ ਭਾਰ ਵਰਗ ਚ ਬਰਾਊਜ਼ ਮੈਡਲ ਜਿੱਤਕੇ ਓਵਰ ਆਲ ਟਰਾਫ਼ੀ, ਆਪਣੇ ਨਾਮ ਕੀਤੀ ਹੈ। ਸਕੂਲ ਦੇ ਐਮਡੀ ਸੁਖਪਾਲ ਸਿੰਘ ਸਿੱਧੂ ਅਤੇ ਪ੍ਰਿੰਸੀਪਲ ਰਾਜਵਿੰਦਰ ਕੁਮਾਰ ਨੇ ਡੀਪੀ ਮੈਡਮ ਜਸਮੀਤ ਕੌਰ ਤੇ ਖਿਡਾਰੀਆਂ ਨੂੰ ਵਧਾਈ ਦਿੰਦਿਆਂ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

#DistrictKarateChampionship #SacredSchool #KarateChampions #YouthSports #KarateWin #SchoolPride #SportsExcellence #KarateCompetition

Posted By: Daily Suraj Bureau

Latest News