ਕੇਂਦਰ ਸਰਕਾਰ ਨੇ ਸ਼ਿਲਾਂਗ ਤੇ ਸਿਲਚਰ ਹਾਈਵੇਅ ਦੇ ਨਿਰਮਾਣ ਨੂੰ ਦਿੱਤੀ ਮਨਜ਼ੂਰੀ
- ਰਾਸ਼ਟਰੀ
- 30 Apr,2025

ਨਵੀਂ ਦਿੱਲੀ : ਕੇਂਦਰੀ ਕੈਬਨਿਟ ਦੇ ਫੈਸਲਿਆਂ 'ਤੇ ਬੋਲਦੇ ਹੋਏ, ਕੇਂਦਰੀ ਮੰਤਰੀ ਅਸ਼ਵਿਨੀ ਵੈਸ਼ਨਵ ਕਿਹਾ ਕਿ , "ਕੇਂਦਰੀ ਕੈਬਨਿਟ ਨੇ ਸ਼ਿਲਾਂਗ ਤੋਂ ਸਿਲਚਰ ਤੱਕ 22,864 ਕਰੋੜ ਰੁਪਏ ਦੀ ਅਨੁਮਾਨਤ ਲਾਗਤ ਨਾਲ ਬਣਨ ਵਾਲੇ ਇੱਕ ਹਾਈ-ਸਪੀਡ ਕੋਰੀਡੋਰ ਹਾਈਵੇਅ ਨੂੰ ਮਨਜ਼ੂਰੀ ਦੇ ਦਿੱਤੀ ਹੈ।" ਇਹ ਹਾਈ-ਸਪੀਡ ਕੋਰੀਡੋਰ ਹਾਈਵੇਅ 160 ਕਿਲੋਮੀਟਰ ਲੰਬਾ ਹੋਵੇਗਾ। ਇਸ ਨਿਰਮਾਣ ਨਾਲ ਸ਼ਿਲਾਂਗ, ਸਿਲਚਰ, ਅਸਾਮ, ਮੇਘਾਲਿਆ, ਮਿਜ਼ੋਰਮ, ਮਨੀਪੁਰ, ਤ੍ਰਿਪੁਰਾ ਅਤੇ ਪੂਰਬੀ ਜੈਂਤੀਆ ਪਹਾੜੀਆਂ ਨੂੰ ਲਾਭ ਹੋਵੇਗਾ। ਇਹ ਕੋਰੀਡੋਰ 22,864 ਕਰੋੜ ਰੁਪਏ ਦੀ ਲਾਗਤ ਨਾਲ ਗ੍ਰੀਨਫੀਲਡ ਅਲਾਈਨਮੈਂਟ 'ਤੇ ਬਣਾਇਆ ਜਾਵੇਗਾ। ਇਸ ਸਬੰਧੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਜਾਣਕਾਰੀ ਦਿੱਤੀ ਹੈ।
#ShillongSilcharHighway #InfrastructureDevelopment #NorthEastIndia #HighwayProject #IndianGovernment #RoadConnectivity #EconomicBoost #TransportationNews #DevelopmentNews
Posted By:

Leave a Reply