ਪਿੰਡ ਛੋਕਰ ਦੀ ਮਹਿਲਾ ਸਰਪੰਚ ਪੰਚਾਇਤੀ ਵਿਭਾਗ ਵਲੋਂ ਮੁਅੱਤਲ
ਜੋਧਾਂ/ਰਤਨ 31 ਦਸੰਬਰ (ਸ ਨ ਸ) ਪੱਖੋਵਾਲ ਅਧੀਨ ਪੈਂਦੇ ਪਿੰਡ ਛੋਕਰ ਦੀ ਮਹਿਲਾ ਸਰਪੰਚ ਮਨਿੰਦਰ ਕੌਰ ਵਿਰੁੱਧ ਭਾਰਤੀ ਨਿਆਂ ਸੰਹਿਤਾ ਦੀ ਧਾਰਾ 316(2), 115(2) ਅਤੇ 3(5) ਤਹਿਤ ਅਪਰਾਧਿਕ ਕੇਸ ਦਰਜ ਹੋਣ ਕਾਰਨ ਉਸ ਨੂੰ ਅਹੁਦੇ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ 18 ਦਸੰਬਰ ਨੂੰ ਨਿੱਜੀ ਸੁਣਵਾਈ ਤੋਂ ਬਾਅਦ ਡਾਇਰੈਕਟਰ ਉਮਾ ਸ਼ੰਕਰ ਗੁਪਤਾ ਨੇ ਪੰਚਾਇਤੀ ਰਾਜ ਕਾਨੂੰਨ ਦੀ ਧਾਰਾ 20(3) ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਪੰਚ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਕਾਨੂੰਨ ਦੀ ਧਾਰਾ 20(5) ਮੁਅੱਤਲੀ ਅਧੀਨ ਸਰਪੰਚ ਕਿਸੇ ਪੰਚਾਇਤੀ ਕਾਰਵਾਈ ਦਾ ਹਿੱਸੇਦਾਰ ਨਹੀਂ ਬਣ ਸਕਦਾ, ਇਸ ਲਈ ਉਸ ਦੇ ਸਾਰੇ ਕਾਰਜਾਂ ਉਪਰ ਰੋਕ ਵੀ ਲਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਲੁਧਿਆਣਾ 16 ਅਕਤੂਬਰ ਨੂੰ ਸਰਪੰਚ ਮਨਿੰਦਰ ਕੌਰ ਖ਼ਿਲਾਫ਼ ਅਪਰਾਧਿਕ ਕੇਸ ਦਰਜ ਹੋਣ ਕਾਰਨ ਉਸ ਵਿਰੁੱਧ ਸਿੱਧੀ ਰਿਪੋਰਟ ਭੇਜਦੇ ਹੋਏ ਕਾਰਵਾਈ ਦੀ ਸਿਫ਼ਾਰਸ਼ ਕੀਤੀ ਸੀ। 18 ਦਸੰਬਰ ਨੂੰ ਨਿੱਜੀ ਸੁਣਵਾਈ ਸਮੇਂ ਸਰਪੰਚ ਮਨਿੰਦਰ ਕੌਰ ਨੇ ਲਿਖਤੀ ਜਵਾਬ ਪੇਸ਼ ਕੀਤਾ ਸੀ, ਪਰ ਉਸ ਦੇ ਜਵਾਬ ਨਾਲ ਅਸਹਿਮਤੀ ਪ੍ਰਗਟ ਕਰਦਿਆਂ ਡਾਇਰੈਕਟਰ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਉਮਾ ਸ਼ੰਕਰ ਗੁਪਤਾ ਨੇ ਮੁਅੱਤਲੀ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।
Posted By: Daily Suraj Bureau