ਜਲੰਧਰ ਦੇ ਥਾਣਾ ਮਹਿਤਪੁਰ ਦੇ SHO ਲਖਬੀਰ ਸਿੰਘ ਤੇ ASI ਧਰਮਿੰਦਰ ਸਿੰਘ ਨੂੰ ਕੀਤਾ ਮੁਅੱਤਲ
- ਪੰਜਾਬ
- 30 Apr,2025

ਜਲੰਧਰ : ਜਲੰਧਰ ਦੇ ਮਹਿਤਪੁਰ ਥਾਣੇ ਤੋਂ ਵੱਡੀ ਖ਼ਬਰ ਆ ਰਹੀ ਹੈ, ਜਿੱਥੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਨੇ ਥਾਣੇ ਦੇ ਐਸਐਚਓ ਅਤੇ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਹੈ। ਦੋਵਾਂ 'ਤੇ ਕੁਝ ਨੌਜਵਾਨਾਂ ਨੂੰ ਥਾਣੇ ਬੁਲਾਉਣ, ਡਰਾਉਣ ਅਤੇ ਧਮਕਾਉਣ ਤੇ ਉਨ੍ਹਾਂ ਤੋਂ ਗਲਤ ਕੰਮ ਕਰਵਾਉਣ ਦਾ ਦੋਸ਼ ਹੈ। ਜਦੋਂ ਐਸਐਸਪੀ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਕਾਰਵਾਈ ਕਰਦਿਆਂ ਦੋਵਾਂ ਨੂੰ ਮੁਅੱਤਲ ਕਰ ਦਿੱਤਾ।
ਸੋਮਵਾਰ ਦੇਰ ਰਾਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਦੇ ਬਾਹਰ ਧਰਨਾ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਹੋਰ ਪੁਲਿਸ ਕਰਮਚਾਰੀ ਵੀ ਸ਼ਾਮਲ ਹਨ। ਉਨ੍ਹਾਂ ਨੂੰ ਵੀ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਨੂੰ ਲੈ ਕੇ ਪਰਿਵਾਰਕ ਮੈਂਬਰਾਂ ’ਚ ਕਾਫ਼ੀ ਗੁੱਸਾ ਸੀ, ਜਿਸ ਨੂੰ ਮੌਕੇ 'ਤੇ ਪਹੁੰਚੇ ਡੀਐਸਪੀ ਨੇ ਕਿਸੇ ਤਰ੍ਹਾਂ ਸੰਭਾਲਿਆ। ਉਨ੍ਹਾਂ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਕਾਰਵਾਈ ਕੀਤੀ ਜਾਵੇਗੀ ਜਿਸ ਤੋਂ ਬਾਅਦ ਪਰਿਵਾਰ ਨੇ ਵਿਰੋਧ ਪ੍ਰਦਰਸ਼ਨ ਖ਼ਤਮ ਕਰ ਦਿੱਤਾ।
ਐਸਐਸਪੀ ਨੇ ਤੁਰੰਤ ਦੋਵਾਂ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਅਤੇ ਉਨ੍ਹਾਂ ਨੂੰ ਲਾਈਨ ਹਾਜ਼ਰ ਹੋਣ ਲਈ ਕਿਹਾ। ਇਹ ਵੱਡੀ ਕਾਰਵਾਈ ਮਹਿਤਪੁਰ ਥਾਣੇ ਦੇ ਐਸਐਚਓ ਲਖਬੀਰ ਸਿੰਘ ਅਤੇ ਏਐਸਆਈ ਧਰਮਿੰਦਰ ਸਿੰਘ ਵਿਰੁੱਧ ਕੀਤੀ ਗਈ ਹੈ। ਇਸ ਮਾਮਲੇ ਵਿੱਚ ਕੁਝ ਹੋਰ ਅਧਿਕਾਰੀਆਂ ਦੇ ਨਾਮ ਵੀ ਸ਼ਾਮਲ ਹਨ। ਫਿਲਹਾਲ ਡੀਐਸਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
#JalandharPolice #PoliceSuspension #SHOLakhbirSingh #ASIDharminderSingh #MehatpurPolice #LawAndOrder #PoliceDiscipline #PunjabPolice
Posted By:

Leave a Reply