Daily Suraj

ਪੰਜਾਬੀ

ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਵੱਲੋਂ ਦੁਸਹਿਰਾ ਮੇਲਾ ਰੱਦ

23 Oct, 2020 05:30 AM

ਚੀਮਾਂ ਮੰਡੀ, 23 ਅਕਤੂਬਰ(ਜਗਸੀਰ ਲੌਂਗੋਵਾਲ) -ਸ੍ਰੀ ਦੁਰਗਾ ਸ਼ਕਤੀ ਰਾਮਲੀਲਾ ਕਲੱਬ ਰਜਿ: ਚੀਮਾਂ ਮੰਡੀ ਦੀ ਮੀਟਿੰਗ ਪ੍ਰਧਾਨ ਗੋਰਾ ਲਾਲ ਕਣਕਵਾਲੀਆ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੀ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਗੋਰਾ ਲਾਲ ਨੇ ਦੱਸਿਆ ਕਿ ਹਰ ਸਾਲ ਹੋਣ ਵਾਲਾ ਦੁਸਹਿਰਾ ਮੇਲਾ ਇਸ ਵਾਰ ਕਰੋਨਾ ਵਾਇਰਸ ਨੂੰ ਮੁੱਖ ਰੱਖਦੇ ਹੋਏ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰੱਦ ਕਰ ਦਿੱਤਾ ਗਿਆ ਹੈ, ਉਨ੍ਹਾਂ ਦੱਸਿਆ ਕਿ ਦੁਸਹਿਰੇ ਵਾਲੇ ਦਿਨ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਵਿਖੇ ਭਗਵਾਨ ਸ੍ਰੀ ਰਾਮ ਜੀ ਦੀ ਪੂਜਾ ਕਰਕੇ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ਕੈਸ਼ੀਅਰ ਰਵਿੰਦਰ ਕੁਮਾਰ ਟਿੰਕੂ, ਡਿੰਪਲ ਦਿੜ੍ਹਬੇ ਵਾਲੇ, ਗੁਰਪ੍ਰਤਾਪ ਰਤਨ ਬੌਬੀ, ਲਖਵਿੰਦਰ ਲੱਖੀ, ਸੰਦੀਪ ਬਾਂਸਲ, ਦੀਪਕ ਬਾਂਸਲ, ਜਤਿੰਦਰ ਹੈਪੀ, ਰਾਜ ਕੁਮਾਰ, ਹੈਪੀ ਆਦਿ ਹਾਜ਼ਰ ਸਨ।

Posted By: Daily Suraj Bureau

Latest News

‘ਖੇਡਾਂ ਵਤਨ ਪੰਜਾਬ ਦੀਆਂ’ ਤਹਿਤ ਮੋਗਾ ਜ਼ਿਲ੍ਹੇ ਵਿੱਚ ਬਲਾਕ ਪੱਧਰੀ ਖੇਡ ਮੁਕਾਬਲੇ 9 ਤੋਂ 16 ਸਤੰਬਰ ਤੱਕ ਕਰਵਾਏ ਜਾਣਗੇ। ਇਸ ਤੋਂ ਬਾਅਦ ਜ਼ਿਲ੍ਹਾ ਪੱਧਰੀ ਮੁਕਾਬਲੇ 25 ਤੋਂ 30 ਸਤੰਬਰ ਅਤੇ ਰਾਜ ਪੱਧਰੀ ਖੇਡ ਮੁਕਾਬਲੇ 10 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣਗੇ।

31 Aug, 2026 04:53 PM