Daily Suraj

ਪੰਜਾਬੀ

ਇਜ਼ਰਾਈਲੀ ਹਵਾਈ ਹਮਲੇ ’ਚ ਲਾਰੀਜਾਨੀ ਮਾਰੇ ਗਏ, ਈਰਾਨ ਦਾ ਤਗੜਾ ਜਵਾਬ

18 Mar, 2026 10:32 AM

ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਚੱਲ ਰਹੇ ਟਕਰਾਅ ਦਾ ਅੱਜ 19ਵਾਂ ਦਿਨ ਹੈ। ਇਸ ਦੌਰਾਨ, ਈਰਾਨ ਨੇ ਆਪਣੀ ਸਰਵਉੱਚ ਰਾਸ਼ਟਰੀ ਸੁਰੱਖਿਆ ਕੌਂਸਲ ਦੇ ਮੁਖੀ ਅਲੀ ਲਾਰੀਜਾਨੀ ਦੀ ਮੌਤ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਹੈ। ਮੰਗਲਵਾਰ ਨੂੰ ਜਾਰੀ ਬਿਆਨ ਵਿੱਚ ਕੌਂਸਲ ਨੇ ਲਾਰੀਜਾਨੀ ਨੂੰ “ਸ਼ਹੀਦ” ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੌਤ ਇਜ਼ਰਾਈਲੀ ਹਵਾਈ ਹਮਲੇ ਦੌਰਾਨ ਹੋਈ। ਇਸ ਘਟਨਾ ਨੇ ਖੇਤਰ ਵਿੱਚ ਤਣਾਅ ਨੂੰ ਹੋਰ ਵਧਾ ਦਿੱਤਾ ਹੈ। ਇਸਦੇ ਜਵਾਬ ਵਿੱਚ, Islamic Revolutionary Guard Corps (ਆਈਆਰਜੀਸੀ) ਨੇ ਇਜ਼ਰਾਈਲ ਦੀ ਰਾਜਧਾਨੀ ਤੇਲ ਅਵੀਵ ਵਿੱਚ 100 ਤੋਂ ਵੱਧ ਥਾਵਾਂ ’ਤੇ ਮਿਜ਼ਾਈਲ ਹਮਲੇ ਕੀਤੇ। ਈਰਾਨ ਦਾ ਦਾਅਵਾ ਹੈ ਕਿ ਇਹ ਹਮਲੇ ਲਾਰੀਜਾਨੀ, ਉਨ੍ਹਾਂ ਦੇ ਪੁੱਤਰ ਅਤੇ ਬਸੀਜ ਅਰਧਸੈਨਿਕ ਬਲ ਦੇ ਕਮਾਂਡਰ ਗੁਲਾਮਰੇਜ਼ਾ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਲਈ ਕੀਤੇ ਗਏ ਹਨ। ਇਸ ਵਧ ਰਹੇ ਟਕਰਾਅ ਨੇ ਖੇਤਰ ਦੀ ਸੁਰੱਖਿਆ ਸਥਿਤੀ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਵੀ ਇਸ ’ਤੇ ਨਜ਼ਰ ਰੱਖੀ ਜਾ ਰਹੀ ਹੈ।

Posted By: Daily Suraj Bureau

Latest News