ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁਡਾਓ, ਦਸਤਾਰ ਸਜਾਓ, ਸੰਯੁਕਤ ਸਮਾਜ ਸੰਗਠਨ ਵਲੋਂ ਸਨਮਾਨ ਸਮਾਰੋਹ 24 ਜਨਵਰੀ ਨੂੰ
ਲੌਂਗੋਵਾਲ, ( ਜਗਸੀਰ ਸਿੰਘ) ਜਥੇਦਾਰ ਅਕਾਲੀ ਫੂਲਾ ਸਿੰਘ ਨਸ਼ਾ ਛੁਡਾਓ ਦਸਤਾਰ, ਸਜਾਓ, ਸੰਯੁਕਤ ਸਮਾਜ ਸੰਗਠਨ ਅਕਾਲ ਕੌਂਸਲ ਸ੍ਰੀ ਮਸਤੂਆਣਾ ਸਾਹਿਬ ਦੇ ਮੁੱਖ ਸਕੱਤਰ ਸ. ਜਸਵੰਤ ਸਿੰਘ ਖਹਿਰਾ ਸਹਿਬ ਨੂੰ ਸੰਵਿਧਾਨ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਸਰੂਪ (ਫੋਟੋ )ਅਕਾਲ ਕੌਂਸਲ ਸ੍ਰੀ ਮਸਤੂਆਣਾ ਸਾਹਿਬ ਦੇ ਸਾਰੇ ਕਾਲਜਾਂ, ਲਾਇਬ੍ਰੇਰੀਆ ਅਤੇ ਸਮੂਹ ਦਫਤਰਾਂ ਵਿੱਚ ਲਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਸੀ ਜਿਸ ਨੂੰ ਅਕਾਲ ਕੌਂਸਲ ਅਤੇ ਮੁੱਖ ਸਕੱਤਰ ਸਾਹਿਬ ਨੇ ਸਵੀਕਾਰ ਕਰਦੇ ਹੋਏ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਜੀ ਦੇ ਸਰੂਪ ਸਾਰੇ ਕਾਲਜਾ ਲਾਇਬ੍ਰੇਰੀਆ ਅਤੇ ਦਫਤਰਾ ਲਗਾ ਦਿੱਤੇ ਗਏ ਹਨ ਇਸ ਖੁਸੀ ਨੂੰ ਹੋਰ ਵਧਾਉਣ ਲਈ 24 ਜਨਵਰੀ ਨੂੰ ਸੰਗਠਨ ਵੱਲੋਂ ਸ੍ਰੀ ਮਸਤੂਆਣਾ ਸਾਹਿਬ ਵਿਖੇ ਅਕਾਲ ਕੌਂਸਲ ਮਸਤੂਆਣਾ ਸਾਹਿਬ ਦੇ ਮੁੱਖ ਸਕੱਤਰ ਸਾਹਿਬ ਸ੍ਰ ਜਸਵੰਤ ਸਿੰਘ ਖਹਿਰਾ ਜੀ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਸਮਾਗਮ ਰੱਖਿਆ ਗਿਆ ਹੈ ਜਿਸ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਦੇ ਨਾਮ ਤੇ ਰਜਿਸਟਰਡ ਕਮੇਟੀਆ ਕਲੱਬ ਸੰਗਠਨ ਸੰਸਥਾਵਾ ਨੂੰ ਆਪਣੇ ਸਾਥੀਆ ਸਮੇਤ ਪਹੁੰਚਣ ਲਈ ਸੱਦਾ ਪੱਤਰ ਵੱਟਅਸੱਪਅ ਰਾਹੀ ਭੇਜਿਆ ਗਿਆ ਹੈ ਤਾਂ ਜੋ ਉਹਨਾ ਦਾ ਵੀ ਸਨਮਾਨ ਕੀਤਾ ਜਾ ਸਕੇ ਤੇ ਉਸ ਮਹਾਨ ਸਖਸ਼ੀਅਤ ਬਾਬਾ ਸਾਹਿਬ ਡਾਕਟਰ ਭੀਮ ਰਾਓ ਜੀ ਨੂੰ ਸਰਧਾ ਤੇ ਸਤਿਕਾਰ ਭੇਟ ਕੀਤਾ ਜਾ ਸਕੇ ਜਿੰਨਾ ਨੇ ਸਾਨੂੰ ਸਾਰਿਆ ਨੂੰ ਬਰਾਬਰਤਾ ਦਾ ਹੱਕ ਦਿੱਤਾ। ਇਸ ਸਮੇਂ ਸੰਗਠਨ ਦੇ ਸਰਪ੍ਰਸਤ ਸ੍ਰੀ ਵਿਜੈ ਸਾਹਨੀ ਸੰਗਰੂਰ,ਪ੍ਰਧਾਨ ਜਗਸੀਰ ਸਿੰਘ ਖੇੜੀ ਚੰਦਵਾ, ਖਜਾਨਚੀ ਸ੍ਰ ਪਾਲੀ ਸਿੰਘ ਕਮਲ ਸਿੰਘ ਸਾਬਕਾ ਸਰਪੰਚ ਉਭਾਵਾਲ ,ਸੀਨੀਅਰ ਮੀਤ ਪ੍ਰਧਾਨ ਨਿਰਭੈ ਸਿੰਘ ਛੰਨਾ, ਜਰਨਲ ਸਕੱਤਰ ਹਰਵਿੰਦਰ ਸਿੰਘ ਬਡਰੁੱਖਾਂ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ ।
Posted By: Daily Suraj Bureau