Daily Suraj

ਪੰਜਾਬੀ

ਚੇਤਾਵਨੀ: ਕੋਵਿਡ ਤੋਂ ਬਾਅਦ ਹਵਾ ਪ੍ਰਦੂਸ਼ਣ ਭਾਰਤ ਦਾ ਸਭ ਤੋਂ ਵੱਡਾ ਸਿਹਤ ਸੰਕਟ

26 Dec, 2025 12:28 PM

ਨਵੀਂ ਦਿੱਲੀ, 
 

ਬਰਤਾਨੀਆ ਸਥਿਤ ਭਾਰਤੀ ਮੂਲ ਦੇ ਮਾਹਿਰ ਡਾਕਟਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਸ਼ਾਇਦ ਭਾਰਤ ਲਈ ਮਹਾਂਮਾਰੀ ਤੋਂ ਬਾਅਦ ਸਭ ਤੋਂ ਵੱਡਾ ਜਨਤਕ ਸਿਹਤ ਸੰਕਟ ਹੈ। ਜੇ ਜਲਦ ਹੀ ਪੁਖਤਾ ਕਦਮ ਨਾ ਚੁੱਕੇ ਗਏ ਤਾਂ ਇਹ ਹਰ ਸਾਲ ਹੋਰ ਗੰਭੀਰ ਹੁੰਦਾ ਜਾਵੇਗਾ। ਲਿਵਰਪੂਲ ਦੇ ਪਲਮੋਨੋਲੋਜਿਸਟ ਮਨੀਸ਼ ਗੌਤਮ ਅਤੇ ਲੰਡਨ ਦੇ ਕਾਰਡੀਓਲੋਜਿਸਟ ਰਾਜੈ ਨਾਰਾਇਣ ਸਮੇਤ ਕਈ ਸੀਨੀਅਰ ਡਾਕਟਰਾਂ ਨੇ ਕਿਹਾ ਕਿ ਸਾਹ ਦੀਆਂ ਬਿਮਾਰੀਆਂ ਦੀ ਇੱਕ ਅਣਪਛਾਤੀ 'ਸੁਨਾਮੀ' ਸਤ੍ਵਾ ਦੇ ਹੇਠਾਂ ਪੈਦਾ ਹੋ ਰਹੀ ਹੈ, ਜਿਸ ਦਾ ਵੱਡਾ ਖਮਿਆਜ਼ਾ ਭਾਰਤੀ ਨਾਗਰਿਕਾਂ ਅਤੇ ਸਿਹਤ ਪ੍ਰਣਾਲੀ ਨੂੰ ਭੁਗਤਣਾ ਪਵੇਗਾ।
 


 

ਡਾਕਟਰਾਂ ਨੇ ਪਿਛਲੇ ਦਹਾਕੇ ਦੌਰਾਨ ਦਿਲ ਦੇ ਰੋਗਾਂ ਵਿੱਚ ਹੋਏ ਵਾਧੇ ਨੂੰ ਸਿਰਫ਼ ਮੋਟਾਪੇ ਨਾਲ ਨਹੀਂ, ਸਗੋਂ ਸ਼ਹਿਰੀ ਆਵਾਜਾਈ ਅਤੇ ਜਹਾਜ਼ਾਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨਾਲ ਜੋੜਿਆ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀ ਮੰਨਿਆ ਹੈ ਕਿ ਦਿੱਲੀ ਦੇ ਪ੍ਰਦੂਸ਼ਣ ਵਿੱਚ ਲਗਪਗ 40 ਫੀਸਦੀ ਹਿੱਸਾ ਟਰਾਂਸਪੋਰਟ ਸੈਕਟਰ ਦਾ ਹੈ। ਹਾਲਾਂਕਿ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਪ੍ਰਦੂਸ਼ਣ ਅਤੇ ਮੌਤਾਂ ਵਿਚਕਾਰ ਕੋਈ ਸਿੱਧਾ ਸਬੰਧ ਸਾਬਤ ਕਰਨ ਵਾਲਾ ਨਿਰਣਾਇਕ ਡੇਟਾ ਮੌਜੂਦ ਨਹੀਂ ਹੈ, ਪਰ ਮਾਹਿਰਾਂ ਅਨੁਸਾਰ ਦਸੰਬਰ ਮਹੀਨੇ ਵਿੱਚ ਦਿੱਲੀ ਦੇ ਹਸਪਤਾਲਾਂ ਵਿੱਚ ਸਾਹ ਦੇ ਮਰੀਜ਼ਾਂ ਵਿੱਚ 20 ਤੋਂ 30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ।

Posted By: Daily Suraj Bureau

Latest News