Daily Suraj

ਪੰਜਾਬੀ

ਕੌਮਾਂਤਰੀ ਸਰਹੱਦ ਤੋਂ ਫੜੀ ਗਈ 21 ਕਰੋੜ ਰੁਪਏ ਦੀ ਹੈਰੋਇਨ

05 Feb, 2019 05:30 AM

ਫ਼ਿਰੋਜ਼ਪੁਰ, 5 ਫਰਵਰੀ ਕੌਮਾਂਤਰੀ ਸਰਹੱਦੀ ਚੌਂਕੀ ਜਗਦੀਸ ਨੇੜਿਓ ਬੀ.ਐੱਸ.ਐਫ. ਦੀ 193 ਬਟਾਲੀਅਨ ਦੇ ਜਵਾਨਾਂ ਨੇ ਚਾਰ ਕਿੱਲੋ 200 ਗ੍ਰਾਮ ਹੈਰੋਇਨ ਫੜੀ ਹੈ ਜਿਸ ਦੀ ਕੌਮਾਂਤਰੀ ਬਾਜ਼ਾਰ 'ਚ ਕੀਮਤ 21 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ, ਬਰਾਮਦ ਕੀਤੀ ਗਈ 4 ਪੈਕਟਾਂ ਹੈਰੋਇਨ ਜਿੰਨਾ ਦਾ ਵਜ਼ਨ ਇਕ-ਇਕ ਕਿੱਲੋ ਸੀ ਅਤੇ 200 ਗ੍ਰਾਮ ਇਕ ਬੋਤਲ 'ਚ ਪੈਕ ਸੀ।

Latest News