ਕਿਸ ਦੀ ਸ਼ਹਿ ਤੇ ਲਿੱਤੇ ਜਾ ਰਹੇ ਹਨ ਬੱਸ ਸਟੈਂਡ ਵਿੱਚ ਬਾਥਰੂਮ ਜਾਣ ਦੇ ਪੰਜ ਦੇ ਬਦਲੇ 10 ਰੁਪਏ
ਜੀ ਐਮ ਸਾਹਿਬ ਦਿਓ ਧਿਆਨ ਮੁਸਾਫਰਾਂ ਦੇ ਜੇਬ ਤੇ ਪੈ ਰਿਹਾ ਹੈ ਡਾਕਾ (ਬੱਤਰਾ) ਮਹਾਨਗਰ ਦਾ ਬੱਸ ਸਟੈਂਡ ਜਿੱਥੇ ਮੁਸਾਫਿਰਾਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਹੈ ਉੱਥੇ ਪੰਜਾਬ ਰੋਡਵੇਜ਼ ਦੇ ਅਧਿਕਾਰੀਆਂ ਵੱਲੋਂ ਬਾਥਰੂਮ ਦੀ ਐਂਟਰੀ ਉੱਤੇ ਪ੍ਰਾਈਵੇਟ ਬੰਦੇ ਰੱਖੇ ਗਏ ਹਨ ਜੋ ਮੁਸਾਫਿਰਾਂ ਤੋਂ 5 ਰੁਪਏ ਦੀ ਪਰਚੀ ਦੇ ਬਦਲੇ 10 ਰੁਪਏ ਲੈ ਰਹੇ ਹਨ ਜਿਸ ਕਾਰਨ ਮੁਸਾਫਰਾਂ ਵਿੱਚ ਕਾਫੀ ਰੋਸ਼ ਵੇਖਣ ਨੂੰ ਮਿਲ ਰਿਹਾ ਹੈ ਰੋਜਾਨਾ ਸੂਰਜ ਅਖਬਾਰ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੁਝ ਮੁਸਾਫਰਾਂ ਨੇ ਦੱਸਿਆ ਕਿ ਇਹ ਜੋ ਕਰੇਦੇ ਬੱਸ ਸਟੈਂਡ ਦੇ ਅਧਿਕਾਰੀਆਂ ਵੱਲੋਂ ਇੱਥੇ ਬਿਠਾਏ ਗਏ ਹਨ ਉਹਨਾਂ ਨੂੰ ਪੰਜ ਰੁਪਏ ਦੀ ਪਰਚੀ ਦਿੱਤੀ ਗਈ ਹੈ ਪਰ ਉਹ ਮੁਸਾਫਰਾ ਤੋਂ ਜਬਰਨ 10 ਰੁਪਏ ਵਸੂਲ ਕਰ ਰਹੇ ਹਨ ਜੇਕਰ ਕੋਈ ਔਰਤ ਜਾਂ ਵਿਅਕਤੀ ਉਹਨਾਂ ਨੂੰ 10 ਰੁਪਏ ਦੇਣ ਤੋਂ ਮਨਾ ਕਰਦਾ ਹੈ ਤਾਂ ਉਹ ਉਸ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੰਦੇ ਹਨ ਨਾਮ ਨਾ ਦੱਸਣ ਦੀ ਸ਼ਰਤ ਤੇ ਕੁਝ ਲੋਕਾਂ ਨੇ ਦੱਸਿਆ ਕਿ ਪ੍ਰਾਈਵੇਟ ਬੰਦਿਆਂ ਵੱਲੋਂ ਇਹ ਜੋ ਪੈਸਾ ਵਾਧੂ ਇਕੱਠਾ ਕੀਤਾ ਜਾ ਰਿਹਾ ਹੈ ਇਹ ਬਸ ਸਟੈਂਡ ਦੇ ਕਿਸੇ ਅਧਿਕਾਰੀ ਦੀ ਜੇਬ ਵਿੱਚ ਜਾ ਰਿਹਾ ਹੈ ਜੋ ਸ਼ਾਮ ਨੂੰ ਬਾਥਰੂਮ ਤੇ ਬੈਠੇ ਕਰਿੰਦਿਆਂ ਤੋਂ ਪੈਸੇ ਇਕੱਠੇ ਕਰਕੇ ਆਪਣੀ ਜੇਬਾਂ ਵਿੱਚ ਭਰਦਾ ਹੈ ਇਥੇ ਇਹ ਦੱਸਣਾ ਜਰੂਰੀ ਹੋਵੇਗਾ ਕਿ ਪੰਜਾਬ ਰੋਡਵੇਜ਼ ਵੱਲੋਂ ਬੱਸ ਸਟੈਂਡ ਉੱਤੇ ਪੁਰਾਣੇ ਠੇਕੇਦਾਰ ਨੂੰ ਇਸ ਲਈ ਹਟਾਇਆ ਗਿਆ ਸੀ ਕਿ ਉਹ ਲੋਕਾਂ ਤੋਂ 10 ਰੁਪਏ ਲੈ ਰਿਹਾ ਸੀ ਇਸ ਬਾਰੇ ਜਦੋਂ ਪੁਰਾਣੇ ਠੇਕੇਦਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਪੰਜਾਬ ਰੋਡਵੇਜ ਤੋਂ ਬਾਥਰੂਮ ਦਾ ਠੇਕਾ ਇਕ ਲੱਖ 10 ਹਜਾਰ ਵਿੱਚ ਲਿੱਤਾ ਹੋਇਆ ਸੀ ਅਤੇ ਹਰ ਮਹੀਨੇ ਉਹ ਇਹ ਪੈਸੇ ਇਕੱਠੇ ਕਰਕੇ ਪੰਜਾਬ ਰੋਡਵੇਜ਼ ਨੂੰ ਦਿੰਦੇ ਸਨ ਇਸ ਦੇ ਨਾਲ ਨਾਲ ਉਹਨਾਂ ਵੱਲੋਂ ਦਸ ਸਫਾਈ ਸੇਵਕ ਅਤੇ ਹੋਰ ਸਫਾਈ ਦਾ ਸਮਾਨ ਰੱਖਿਆ ਹੋਇਆ ਸੀ ਪਰ ਪੰਜਾਬ ਰੋਡਵੇਜ਼ ਦੇ ਜਿੰਨਾ ਅਧਿਕਾਰੀਆਂ ਦੇ ਹੱਥ ਵਿੱਚ ਇਹ ਠੇਕਾ ਹੈ ਉਹ ਮਨ ਮਰਜ਼ੀ ਨਾਲ ਲੋਕਾਂ ਨਾਲ ਜਬਰਨ ਵਸੂਲੀ ਕਰ ਰਹੇ ਹਨ। ਆਮ ਲੋਕਾਂ ਨੇ ਪੰਜਾਬ ਰੋਡਵੇਜ਼ ਦੇ ਜੀਐਮ ਸਾਹਿਬ ਨੂੰ ਗੁਹਾਰ ਲਗਾਈ ਹੈ ਕਿ ਉਹ ਇਹੋ ਜਿਹੇ ਅਧਿਕਾਰੀਆਂ ਉੱਤੇ ਸਖਤ ਤੋਂ ਸਖਤ ਕਾਰਵਾਈ ਕਰਨ ਜੋ ਗਰੀਬ ਲੋਕਾਂ ਦਾ ਪੈਸਾ ਆਪਣੀ ਜੇਬਾਂ ਵਿੱਚ ਭਰਕੇ ਠੱਗੀ ਠੋਰੀ ਕਰ ਰਹੇ ਹਨ।
Posted By: Daily Suraj Bureau