Daily Suraj

ਪੰਜਾਬੀ

ਬਾਰਡਰ ਅਧਿਕਾਰੀਆਂ ਦੀ ਵੱਡੀ ਕਾਰਵਾਈ, ਕੋਕੀਨ ਨਾਲ ਭਰੇ ਟਰੱਕ ਫੜੇ

14 Feb, 2026 04:32 PM

ਸਰਹੱਦ ਪਾਰ ਨਸ਼ਿਆਂ ਦੀ ਸਮਗਲਿੰਗ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਲਗਭਗ 1000 ਕਿੱਲੋ ਤੋਂ ਵੱਧ ਮਾਦਕ ਪਦਾਰਥ ਬਰਾਮਦ ਕੀਤੇ ਹਨ। ਇਸ ਸਬੰਧ ਵਿੱਚ ਤਿੰਨ ਟਰੱਕ ਡਰਾਈਵਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ‘ਤੇ ਚਾਰਜ ਲਗਾਏ ਗਏ ਹਨ। ਏਜੰਸੀ ਮੁਤਾਬਕ ਪਿਛਲੇ ਸਾਲ ਦੇ ਅਖੀਰ ਵਿੱਚ Coutts ਰਾਹੀਂ ਤਿੰਨ ਕਮਰਸ਼ੀਅਲ ਟਰੱਕ ਦੇਸ਼ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। 26 ਨਵੰਬਰ 2025 ਨੂੰ ਪਹਿਲੇ ਮਾਮਲੇ ਵਿੱਚ ਇਲੈਕਟ੍ਰੋਲਾਈਟ ਪੇਅ ਨਾਲ ਲੱਦੇ ਟਰੱਕ ਦੀ ਸੂਹੀਆ ਕੁੱਤਿਆਂ ਨਾਲ ਤਲਾਸ਼ੀ ਲਈ ਗਈ, ਜਿਸ ਦੌਰਾਨ 461 ਕਿੱਲੋ ਕੋਕੀਨ ਅਤੇ 43 ਕਿੱਲੋ ਹੈਰੋਇਨ ਬਰਾਮਦ ਹੋਈ। ਇਹ ਟਰੱਕ Calgary ਵੱਲ ਜਾ ਰਿਹਾ ਸੀ। ਇੱਕ ਹਫ਼ਤੇ ਬਾਅਦ 2 ਦਸੰਬਰ ਨੂੰ ਇਕ ਖਾਲੀ ਟਰੱਕ ਦੀ ਜਾਂਚ ਦੌਰਾਨ 300 ਕਿੱਲੋ ਕੋਕੀਨ ਅਤੇ ਥੋੜ੍ਹੀ ਮਾਤਰਾ ਵਿੱਚ ਸ਼ੱਕੀ ਡੋਡੇ ਵੀ ਮਿਲੇ। ਇਸ ਤੋਂ ਇਲਾਵਾ 18 ਦਸੰਬਰ ਨੂੰ ਵੈਕਿਊਮ ਉਪਕਰਣ ਲਿਜਾ ਰਹੇ ਟਰੱਕ ਦੀ ਤਲਾਸ਼ੀ ਵਿੱਚ 206 ਕਿੱਲੋ ਮੈਥਾਮਫੈਟਾਮਾਈਨ ਬਰਾਮਦ ਕੀਤੀ ਗਈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਕਾਰਵਾਈਆਂ ਸਰਹੱਦੀ ਸੁਰੱਖਿਆ ਲਈ ਮਹੱਤਵਪੂਰਨ ਹਨ ਅਤੇ ਨਸ਼ਿਆਂ ਦੀ ਅੰਤਰਰਾਸ਼ਟਰੀ ਸਮਗਲਿੰਗ ਖ਼ਿਲਾਫ਼ ਸਖ਼ਤ ਨਿਗਰਾਨੀ ਜਾਰੀ ਰਹੇਗੀ। ਗ੍ਰਿਫ਼ਤਾਰ ਡਰਾਈਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Posted By: Daily Suraj Bureau

Latest News