Daily Suraj

ਪੰਜਾਬੀ

ਯਾਦਗਾਰੀ ਹੋ ਨਿਬੜਿਆ ਝਲਕ - ਏ - ਹਿੰਦੁਸਤਾਨ ਕਾਰਨੀਵਲ

02 Feb, 2026 04:25 PM

(ਜਗਸੀਰ ਸਿੰਘ )- ਅਕੈਡਮਿਕ ਵਰਲਡ ਸਕੂਲ ਖੋਖਰ, ਲਿਟਲ ਸਟਾਰ ਬਚਪਨ ਪਲੇਅ ਸਕੂਲ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਲਹਿਰਾਗਾਗਾ ਦਾ ਸਾਂਝੇ ਤੌਰ ਤੇ" ਝਲਕ ਏ ਹਿੰਦੁਸਤਾਨ" ਕਾਰਨੀਵਲ (ਮੇਲਾ ) ਕਰਵਾਇਆ ਗਿਆ। ਜਿੱਥੇ ਮੈਡਮ ਸੀਮਾ ਗੋਇਲ ਸੁਪਤਨੀ ਸ਼੍ਰੀ ਬਰਿੰਦਰ ਗੋਇਲ ਕੈਬਿਨਟ ਮੰਤਰੀ ਪੰਜਾਬ, ਮੈਡਮ ਕਾਂਤਾ ਗੋਇਲ ਜੀ ਪ੍ਰਧਾਨ ਨਗਰ ਕੌਸਲ , ਟ੍ਰੇਡ ਕਮਿਸ਼ਨ ਦੇ ਚੇਅਰਮੈਨ ਪ੍ਰਿੰਸ ਗਰਗ , ਸ਼੍ਰੀ ਸਤਪਾਲ ਸਿੰਗਲਾ ਸਾਬਕਾ ਵਾਈਸ ਚੇਅਰਮੈਨ ਪੰਜਾਬ ਸਰਕਾਰ, ਡਾਕਟਰ ਸ਼ਿਵ ਜਿੰਦਲ, ਡਾਕਟਰ ਸ਼ੈਲਜਾ ਜਿੰਦਲ ਜੀ, ਜਿੰਦਲ ਹਸਪਤਾਲ ਸੁਨਾਮ, ਇੰਸਪੈਕਟਰ ਸਰਦਾਰ ਮਨਪ੍ਰੀਤ ਸਿੰਘ ਐਸਐਚਓ ਥਾਣਾ ਲਹਿਰਾ ਨੇ ਮੁੱਖ ਮਹਿਮਾਨਾਂ ਦੇ ਤੌਰ ਤੇ ਸ਼ਿਰਕਤ ਕੀਤੀ । ਇਸ ਮੇਲੇ ਵਿੱਚ ਬੱਚਿਆਂ ਵਲੋਂ ਭਾਰਤ ਦੇ ਵੱਖ ਵੱਖ ਰਾਜ ਜਿਵੇਂ ਹਿਮਾਚਲ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਹਰਿਆਣਾ, ਰਾਜਸਥਾਨ ਅਤੇ ਜੰਮੂ ਕਸ਼ਮੀਰ ਦੀਆ ਪ੍ਰਦਰਸ਼ਨੀਆਂ ਲਗਾਈਆਂ ਗਈਆਂ। ਸਕੂਲ ਦੇ ਚੇਅਰਮੈਨ ਸੰਜੈ ਸਿੰਗਲਾ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਅਤੇ ਮਾਤਾ ਪਿਤਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਸੀ ਸਕੂਲ ਵਿੱਚ ਹਮੇਸ਼ਾ ਤੋਂ ਹੀ ਵਧੀਆ ਪੜ੍ਹਾਈ ਅਤੇ ਚੰਗਾ ਅਨੁਸ਼ਾਸਨ ਦਿੰਦੇ ਰਹੇ ਹਾਂ ਅਤੇ ਅੱਗੇ ਵੀ ਅਸੀ ਬੱਚਿਆਂ ਦੀ ਵਧੀਆ ਪੜ੍ਹਾਈ ਅਤੇ ਚੰਗੇ ਅਨੁਸ਼ਾਸਨ ਲਈ ਵਚਨਬੱਧ ਰਹਾਂਗੇ। ਕਿਉ ਕਿ ਅੱਜ ਦਾ ਯੁੱਗ ਪੰਜਾਬ ਨੂੰ ਨਸ਼ਿਆਂ ਵੱਲ ਲਿਜਾ ਰਿਹਾ ਹੈ, ਅਸੀ ਮਾਪਿਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਾਂ ਕਿ ਸਾਡੇ ਸਕੂਲਾਂ ਵਿੱਚ ਅਜਿਹਾ ਕੁਛ ਦੇਖਣ ਨੂੰ ਨਹੀਂ ਮਿਲੇਗਾ। ਇਸ ਕਾਰਨੀਵਲ ਵਿੱਚ ਪਹੁੰਚੇ ਮੁੱਖ ਮਹਿਮਾਨ ਅਤੇ ਬੱਚਿਆਂ ਦੇ ਮਾਤਾ ਪਿਤਾ ਸਕੂਲ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਵਲੋਂ ਕੀਤੇ ਗਏ ਇਸ ਊਧਮ ਦੀ ਪ੍ਰਸੰਸਾ ਕੀਤੀ ਗਈ। ਸਕੂਲ ਵਿੱਚ ਬੱਚਿਆਂ ਅਤੇ ਮਾਤਾ ਪਿਤਾ ਲਈ ਵੱਖ-ਵੱਖ ਤਰ੍ਹਾਂ ਖਾਣ-ਪੀਣ ਦੀਆਂ ਸਟਾਲਾਂ ,ਕਈ ਕਿਸਮ ਦੇ ਝੂਲੇ ਵੀ ਲਗਵਾਏ ਗਏ, ਜਿਸ ਦਾ ਬੱਚਿਆਂ ਨੇ ਖੂਬ ਆਨੰਦ ਮਾਣਿਆ। ਅਕੈਡਮਿਕ ਵਰਲਡ ਸਕੂਲ ਖੋਖਰ ਦੇ ਪ੍ਰਿੰਸੀਪਲ ਮੈਡਮ ਕੇਸਰੀ ਚੌਹਾਨ ਅਤੇ ਲਿਟਲ ਸਟਾਰ ਬਚਪਨ ਅਤੇ ਹਾਈਟਸ ਐਂਡ ਹਾਈਟਸ ਪਬਲਿਕ ਸਕੂਲ ਦੇ ਪ੍ਰਿੰਸੀਪਲ ਪਰਿੰਕਾ ਬਾਂਸਲ ਨੇ ਆਪਣੇ ਸ਼ਬਦਾਂ ਵਿੱਚ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮੈਡਮ ਹਰਮਨਦੀਪ ਕੌਰ,ਸੰਦੀਪ ਕੌਰ,ਸੋਮਾ ਕੌਰ,ਸ਼ਿੰਦਰਪਾਲ ਕੌਰ,ਜੈਨਮ ਖਾਂ ,ਸਿਮਰਨਜੀਤ ਕੌਰ,ਹੀਨਾ ਗਰਗ,ਭਾਵਨਾ ਨਾਗਪਾਲ , ਮੀਨੂੰ ਰਾਣੀ,ਸੰਦੀਪ ਕੌਰ,ਰਮਾ ਰਾਣੀ,ਮਨਪੀ੍ਤ ਕੌਰ,ਸੰਧਿਆ ਬਾਂਸਲ,ਪੂਜਾ,ਸੋਨਮ ਸ਼ਰਮਾ, ਰੀਤਿਕਾ,ਅਨਾਮਿਕਾ ਅਤੇ ਦਰਬਾਰਾ ਸਿੰਘ , ਡੀ.ਪੀ.ਈ. ਗੁਰਵਿੰਦਰ ਸਿੰਘ, ਮੰਜੂ,ਸੀਮਾ ,ਸੁਰਭੀ ,ਮਨਪ੍ਰੀਤ, ਨੇਵੀ, ਗੁਰਵਿੰਦਰ, ਸਾਕਸ਼ੀ, ਜਸ਼ਨਦੀਪ, ਰਕਸੀਨ, ਕਾਜਲ, ਦਿਕਸ਼ਾ,ਚਾਰੂ, ਕਮਲਜੀਤ, ਅੰਚਲ, ਕਵਿਤਾ, ਵਿਦੁਸੀ ਆਦਿ ਮੋਜੂਦ ਸਨ।

Posted By: Daily Suraj Bureau

Latest News