ਨਸ਼ਾ ਤਸਕਰਾਂ ’ਤੇ ਮੋਗਾ ਪੁਲੀਸ ਦਾ ਸ਼ਿਕੰਜਾ: 90 ਲੱਖ ਦੀ ਜਾਇਦਾਦ ਕੀਤੀ ਕੁਰਕ!
ਮੋਗਾ,
ਨਸ਼ਾ ਤਸਕਰੀ ਵਿਰੁੱਧ ਵਿੱਢੀ ਮੁਹਿੰਮ ਤਹਿਤ ਮੋਗਾ ਪੁਲੀਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ, ਜਦੋਂ ਉਨ੍ਹਾਂ ਨੇ ਇੱਕ ਨਸ਼ਾ ਤਸਕਰ ਦੀ 90,16,633 ਰੁਪਏ ਦੀ ਜਾਇਦਾਦ ਜ਼ਬਤ ਕਰ ਲਈ।ਇਹ ਕਾਰਵਾਈ NDPS ਐਕਟ ਦੀ ਧਾਰਾ 68-F ਤਹਿਤ ਅਮਲ ਵਿੱਚ ਲਿਆਂਦੀ ਗਈ ਹੈ। ਪੁਲੀਸ ਮੁਤਾਬਕ ਇਹ ਸਾਰੀ ਜਾਇਦਾਦ ਨਸ਼ੇ ਦੀ ਕਾਲੀ ਕਮਾਈ ਰਾਹੀਂ ਬਣਾਈ ਗਈ ਸੀ।
ਇਹ ਮਾਮਲਾ ਥਾਣਾ ਅਜੀਤਵਾਲ ਵਿਖੇ 6 ਸਤੰਬਰ 2025 ਨੂੰ ਦਰਜ ਹੋਈ ਐਫ.ਆਈ.ਆਰ. ਨੰਬਰ 97 ਨਾਲ ਸਬੰਧਤ ਹੈ। ਦੋਸ਼ੀ ਦੀ ਪਛਾਣ ਗੁਰਜੀਤ ਸਿੰਘ ਉਰਫ਼ ਜੀਤ, ਵਾਸੀ ਕਿਸ਼ਨਗੜ੍ਹ (ਪੱਖਰਵੱਢ) ਵਜੋਂ ਹੋਈ ਹੈ। ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਦੋਸ਼ੀ ਨੇ ਨਸ਼ੇ ਦੇ ਗੈਰ-ਕਾਨੂੰਨੀ ਕਾਰੋਬਾਰ ਰਾਹੀਂ ਮੋਟੀ ਕਮਾਈ ਕਰਕੇ ਇਹ ਜਾਇਦਾਦਾਂ ਖੜ੍ਹੀਆਂ ਕੀਤੀਆਂ ਸਨ।
ਪੁਲੀਸ ਵੱਲੋਂ ਜ਼ਬਤ ਕੀਤੀਆਂ ਗਈਆਂ ਜਾਇਦਾਦਾਂ ਵਿੱਚ ਰਿਹਾਇਸ਼ੀ ਮਕਾਨ, ( ਜਿਸ ਦੀ ਕੀਮਤ 84.25 ਲੱਖ ਰੁਪਏ ਹੈ ਅਤੇ ਇਹ ਉਸਦੇ ਪਿਤਾ ਗੁਰਜੰਟ ਸਿੰਘ ਦੇ ਨਾਮ ’ਤੇ ਰਜਿਸਟਰਡ ਸੀ) ਇਸ ਤੋਂ ਇਲਾਵਾ ਸਵਿਫਟ ਕਾਰ (ਜਿਸ ਦੀ ਕੀਮਤ ਲਗਭਗ 5.6 ਲੱਖ ਰੁਪਏ ਦੱਸੀ ਜਾ ਰਹੀ ਹੈ) ਪੁਲੀਸ ਨੇ ਅਧਿਕਾਰਤ ਤੌਰ ’ਤੇ ਦੋਸ਼ੀ ਦੇ ਘਰ ਦੇ ਬਾਹਰ ਜਾਇਦਾਦ ਜ਼ਬਤ ਕਰਨ ਦੇ ਪੋਸਟਰ ਚਿਪਕਾ ਦਿੱਤੇ ਹਨ, ਸ਼ਾਮਲ ਹਨ।
ਅੰਮ੍ਰਿਤਸਰ
ਗਣਤੰਤਰ ਦਿਵਸ: ਪਟਿਆਲਾ ਵਿੱਚ ਝੰਡਾ ਲਹਿਰਾਉਣਗੇ ਰਾਜਪਾਲ'
ਮੋਗਾ ਦੇ ਐਸ.ਐਸ.ਪੀ. (SSP) ਅਜੇ ਗਾਂਧੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤ ਸਰਕਾਰ ਦੇ ਵਿੱਤ ਮੰਤਰਾਲੇ ਦੇ ਸਮਰੱਥ ਅਧਿਕਾਰੀਆਂ ਤੋਂ ਰਸਮੀ ਪ੍ਰਵਾਨਗੀ ਮਿਲਣ ਤੋਂ ਬਾਅਦ ਇਹ ਕਾਰਵਾਈ ਮੁਕੰਮਲ ਕੀਤੀ ਗਈ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ ਅਤੇ ਉਨ੍ਹਾਂ ਦੀਆਂ ਗੈਰ-ਕਾਨੂੰਨੀ ਜਾਇਦਾਦਾਂ ਨੂੰ ਜ਼ਬਤ ਕਰਨ ਦੀ ਪ੍ਰਕਿਰਿਆ ਭਵਿੱਖ ਵਿੱਚ ਵੀ ਜਾਰੀ ਰਹੇਗੀ।
Posted By: Daily Suraj Bureau