Daily Suraj

ਪੰਜਾਬੀ

ਸੜਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌਤ

04 Mar, 2020 05:30 AM

ਮਾਹਿਲਪੁਰ, 4 ਮਾਰਚ - ਮਾਹਿਲਪੁਰ ਚੰਡੀਗੜ੍ਹ ਰੋਡ ਤੇ ਪਿੰਡ ਬਡੋਆਣ ਨਜ਼ਦੀਕ ਇਕ ਪੈਟਰੋਲ ਪੰਪ 'ਤੇ ਬੀਤੀ ਰਾਤ ਇਕ ਖੜ੍ਹੇ ਟਰੱਕ ਵਿਚ ਪਿੱਛੋਂ ਆਏ ਇਕ ਤੇਜ ਰਫ਼ਤਾਰ ਟਰਾਲੇ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਟਰੱਕ ਦੇ ਕੋਲ ਖੜ੍ਹੇ ਦੋ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾ ਦੀ ਪਹਿਚਾਣ ਬਲਜੀਤ ਸਿੰਘ ਵਾਸੀ ਮੁਗਗੋਵਾਲ ਅਤੇ ਬਿੰਦਰ ਵਾਸੀ ਖੇੜਾ ਵਜੋਂ ਹੋਈ ਹੈ। ਮਾਹਿਲਪੁਰ ਪੁਲਿਸ ਨੇ ਲਾਸ਼ਾਂ ਕਬਜੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News